ਲੰਡਨ— ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਸਿਟੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਆਰਸਨੈੱਲ ਨੂੰ ਇਕਤਰਫਾ ਅੰਦਾਜ਼ 'ਚ 3-0 ਨਾਲ ਹਰਾ ਕੇ ਇੰਗਲਿਸ਼ ਫੁੱਟਬਾਲ ਲੀਗ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ।
ਇਥੇ ਖੇਡੇ ਗਏ ਲੀਗ ਦੇ ਖਿਤਾਬੀ ਮੁਕਾਬਲੇ 'ਚ ਮਾਨਚੈਸਟਰ ਲਈ ਸਰਜੀਓ ਐਗੁਰੋ ਨੇ 18ਵੇਂ, ਵਿੰਸੈਂਟ ਕੋਂਪਨੀ ਨੇ 58ਵੇਂ ਤੇ ਡੇਵਿਡ ਸਿਲਵਾ ਨੇ 65ਵੇਂ ਮਿੰਟ 'ਚ ਟੀਮ ਲਈ ਗੋਲ ਕੀਤੇ। ਅਰਜਨਟੀਨਾ ਦੇ ਸਟ੍ਰਾਈਕਰ ਐਗੁਰੋ ਦਾ ਮਾਨਚੈਸਟਰ ਵਲੋਂ ਖੇਡੇਦ ਹੋਏ ਇਹ 119ਵਾਂ ਗੋਲ ਸੀ। ਮਾਨਚੈਸਟਰ ਸਿਟੀ ਦਾ ਪਿਛਲੇ 5 ਸਾਲਾਂ ਵਿਚ ਇਹ ਤੀਜਾ ਤੇ ਨਵੇਂ ਮੈਨੇਜਰ ਪੇਪ ਗਾਰਡੀਯੋਲਾ ਦੀ ਕੋਚਿੰਗ 'ਚ ਪਹਿਲਾ ਖਿਤਾਬ ਹੈ। ਮਾਨਚੈਸਟਰ ਤੋਂ ਜ਼ਿਆਦਾ ਲਿਵਰਪੂਲ ਨੇ ਛੇ ਵਾਰ ਇਹ ਖਿਤਾਬ ਜਿੱਤਿਆ ਹੈ। ਗਾਰਡੀਯੋਲਾ ਦੀ ਕੋਚਿੰਗ 'ਚ ਇਸ ਤੋਂ ਪਹਿਲਾਂ ਬਾਇਰਨ ਮਿਊਨਿਖ ਨੇ 7 ਅਤੇ ਬਾਰਸੀਲੋਨਾ ਨੇ 11 ਖਿਤਾਬ ਜਿੱਤੇ ਸਨ। ਉਥੇ ਹੀ ਆਰਸਨੈੱਲ ਦੀ ਲੀਗ ਕੱਪ ਦੇ ਫਾਈਨਲ 'ਚ ਇਹ ਛੇਵੀਂ ਹਾਰ ਹੈ।
ਅੱਜ ਖਿਤਾਬ ਲਈ ਭਿੜਨਗੇ ਕਰਨਾਟਕ ਤੇ ਸੌਰਾਸ਼ਟਰ
NEXT STORY