ਬਾਰਸੀਲੋਨਾ— ਲਿਯੋਨਲ ਮੇਸੀ ਦੇ ਦੋ ਗੋਲ ਦੀ ਬਦੌਲਤ ਬਾਰਸੀਲੋਨਾ ਨੇ ਕੁਆਟਰ ਫਾਈਨਲ ਦੇ ਦੂਜੇ ਪੜਾਅ 'ਚ ਮੰਗਲਵਾਰ ਨੂੰ ਇੱਥੇ ਮੈਨਚੇਸਟਰ ਯੂਨਾਈਟਿਡ ਨੂੰ 3-0 ਨਾਲ ਹਰਾ ਕੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਪਹਿਲੇ ਪੜਾਅ ਦਾ ਮੁਕਾਬਲਾ ਵੀ 1-0 ਨਾਲ ਜਿੱਤਣ ਵਾਲੀ ਬਾਰਸੀਲੋਨਾ ਨੇ ਇਸ ਤਰ੍ਹਾਂ ਕੁਲ 4-0 ਨਾਲ ਜਿੱਤ ਦਰਜ ਕੀਤੀ।
ਯੂਨਾਈਟਿਡ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਸੀ, ਪਰ ਮੈਸੀ ਨੇ ਵਿਰੋਧੀ ਟੀਮ ਦੀ ਦੋ ਗਲਤੀਆਂ ਦਾ ਫਾਇਦਾ ਚੁੱਕਦੇ ਹੋਏ ਚਾਰ ਮਿੰਟ 'ਚ ਦੋ ਗੋਲ ਦਾਗ ਕੇ ਬਾਰਸੀਲੋਨਾ ਦੀ ਜਿੱਤ ਦੀ ਨੀਂਹ ਰੱਖੀ।
ਮੈਸੀ ਨੇ 16ਵੇਂ ਤੇ 20ਵੇਂ ਮਿੰਟ 'ਚ ਗੋਲ ਦਾਗੇ। ਹਾਫ ਟਾਈਮ ਤੱਕ ਬਾਰਸੀਲੋਨਾ ਦੀ ਟੀਮ 2-0 ਤੋਂ ਅੱਗੇ ਸੀ ਜਿਸ ਤੋਂ ਬਾਅਦ ਦੂਜੇ ਹਾਫ ਦੇ 61ਵੇਂ ਮਿੰਟ 'ਚ ਫਿਲਿਪ ਕੋਟਿੰਹੋ ਨੇ ਇਕ ਤੇ ਉਪਰ ਇਕ ਗੋਲ ਦਾਗ ਕੇ ਟੀਮ ਦੀ 3-0 ਨਾਲ ਜਿੱਤ ਸੁਨਿਸ਼ਚਿਤ ਕੀਤੀ।
ਕੀ ਅਨੁਸ਼ਕਾ ਤੇ ਵਿਰਾਟ ਦੇ ਘਰ ਗੂੰਜਣ ਵਾਲੀਆਂ ਨੇ ਕਿਲਕਾਰੀਆਂ?
NEXT STORY