ਕੋਲੋਨ (ਜਰਮਨੀ)– ਮਾਨਚੈਸਟਰ ਯੂਨਾਈਟਿਡ ਨੇ ਵਾਧੂ ਸਮੇਂ ਵਿਚ ਪੈਨਲਟੀ 'ਤੇ ਬਰੂਨੋ ਫਰਨਾਂਡਿਸ ਦੇ ਗੋਲ ਦੀ ਬਦੌਲਤ ਕੋਪੇਨਹੇਗਨ ਨੂੰ 1-0 ਨਾਲ ਹਰਾ ਕੇ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਬੇਹੱਦ ਗਰਮੀ ਵਿਚ ਯੂਨਾਈਟਿਡ ਦੀ ਨੌਜਵਾਨ ਟੀਮ ਨੇ ਜ਼ਿਆਦਾਤਰ ਸਮੇਂ ਬਾਲ ਨੂੰ ਆਪਣੇ ਕਬਜ਼ੇ ਵਿਚ ਰੱਖਿਆ ਪਰ ਟੀਮ ਮੌਕਿਆਂ ਦਾ ਫਾਇਦਾ ਚੁੱਕਣ ਵਿਚ ਅਸਫਲ ਰਹੀ।
ਨਿਯਮਤ ਸਮੇਂ ਵਿਚ ਦੋਵੇਂ ਹੀ ਟੀਮਾਂ ਗੋਲ ਕਰਨ ਵਿਚ ਅਸਫਲ ਰਹੀਆਂ, ਜਿਸ ਤੋਂ ਬਾਅਦ 95ਵੇਂ ਮਿੰਟ ਵਿਚ ਆਂਦ੍ਰਿਯਾਸ ਬੇਲੇਂਡ ਨੇ ਪੈਨਲਟੀ ਏਰੀਆ ਵਿਚ ਐਂਥੋਨੀ ਮਾਰਸ਼ਲ ਨੂੰ ਸੁੱਟ ਦਿੱਤਾ, ਜਿਸ ਨਾਲ ਮਾਨਚੈਸਟਰ ਯੂਨਾਈਟਡ ਨੂੰ ਪੈਨਲਟੀ ਮਿਲੀ ਤੇ ਫਰਨਾਂਡਿਸ ਨੇ ਇਸ ਨੂੰ ਗੋਲ ਵਿਚ ਬਦਲ ਕੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ, ਜਿਹੜੀ ਫੈਸਲਾਕੁੰਨ ਸਾਬਤ ਹੋਈ।
ਕੋਰੋਨਾ ਸੰਕਟ : ਲੰਕਾ ਪ੍ਰੀਮੀਅਰ ਲੀਗ ਮੁਲਤਵੀ
NEXT STORY