ਸਪੋਰਟਸ ਡੈਸਕ— ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਮਨੀਸ਼ ਕੌਸ਼ਿਕ (63 ਕਿਲੋ) ਨੇ ਇਕਤਰਫਾ ਮੁਕਾਬਲੇ ’ਚ ਕਿਰਗੀਸਤਾਨ ਦੇ ਯੂਲੂ ਅਰਗੇਨ ਕਾਦਿਰਬੇਕ ਨੂੰ ਹਰਾ ਕੇ ਵਿਸ਼ਵ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਦੂਜੇ ਦੌਰ ’ਚ ਪ੍ਰਵੇਸ਼ ਕਰ ਲਿਆ। ਕੌਸ਼ਿਕ ਨੇ ਪੂਰੀ ਤਰ੍ਹਾਂ ਨਾਲ ਇਕਤਰਫਾ ਪਹਿਲੇ ਦੌਰ ਦੇ ਮੁਕਾਬਲੇ ’ਚ 5-0 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਨੀਦਰਲੈਂਡ ਦੇ ਐਨਰਿਕੋ ਲਾਕਰੂਜ਼ ਨਾਲ ਹੋਵੇਗਾ।
ਵੀਰਵਾਰ ਨੂੰ ਸਿਰਫ ਕੌਸ਼ਿਕ ਹੀ ਭਾਰਤ ਦੀ ਚੁਣੌਤੀ ਪੇਸ਼ ਕਰ ਰਹੇ ਸਨ ਜਿਨ੍ਹਾਂ ਨੇ ਸੰਭਲ ਕੇ ਖੇਡਦੇ ਹੋਏ ਸ਼ੁਰੂ ਤੋਂ ਹੀ ਦਬਾਅ ਬਣਾ ਲਿਆ। ਮੰਗਲਵਾਰ ਨੂੰ ਬਿ੍ਰਜੇਸ਼ ਯਾਦਵ ਨੇ 81 ਕਿਲੋ ’ਚ ਪਹਿਲਾ ਮੁਕਾਬਲਾ ਜਿੱਤਿਆ ਸੀ। ਜਦਕਿ ਏਸ਼ੀਆਈ ਚੈਂਪੀਅਨ ਅਮਿਤ ਪੰਘਾਲ (52 ਕਿਲੋ) ਅਤੇ ਏਸ਼ੀਆਈ ਚਾਂਦੀ ਤਮਗਾ ਜੇਤੂ ਕਵਿੰਦਰ ਸਿੰਘ ਬਿਸ਼ਟ (57 ਕਿਲੋ) ਅਤੇ ਆਸ਼ੀਸ਼ ਕੁਮਾਰ (75 ਕਿਲੋ) ਨੂੰ ਪਹਿਲੇ ਦੌਰ ’ਚ ਬਾਏ ਮਿਲੇ।
ਹਰਿਆਣਾ ਦੇ 8 ਮੁੱਕੇਬਾਜ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ 'ਚ
NEXT STORY