ਨਵੀਂ ਦਿੱਲੀ— ਭਾਰਤੀ ਪਹਿਲਵਾਨ ਮਾਨਸੀ ਨੇ ਸ਼ੁੱਕਰਵਾਰ ਨੂੰ ਇੱਥੇ ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਦਕਿ ਸਵਾਤੀ ਸ਼ਿੰਦੇ ਨੇ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਮਾਨਸੀ ਨੂੰ ਫਾਈਨਲ 'ਚ ਜਾਪਾਨ ਦੀ ਐਕੀ ਹਨਾਈ ਤੋਂ ਹਾਰ ਦਾ ਮੂੰਹ ਵੇਖਣਾ ਪਿਆ। ਪਰ ਉਹ ਦੋ ਬਾਊਟ 'ਚ ਦਬਦਬਾ ਬਣਾ ਕੇ ਜਿੱਤ ਦਰਜ ਕਰਨ 'ਚ ਸਫਲ ਰਹੀ ਸੀ, ਉਨ੍ਹਾਂ ਨੇ ਨਾਦੀਆ ਨਰੀਨ ਨੂੰ 10-0 ਅਤੇ ਝਾਨੇਰਕਾ ਅਸਾਨੋਵਾ ਨੂੰ 11-0 ਨਾਲ ਹਰਾਇਆ। ਪਰ ਉਹ ਜਾਪਾਨੀ ਪਹਿਲਵਾਨ ਦੇ ਖਿਲਾਫ ਇਹ ਲੈਅ ਜਾਰੀ ਨਹੀਂ ਰਖ ਸਕੀ ਜਿਨ੍ਹਾਂ ਨੇ ਉਨ੍ਹਾਂ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ।
ਸਵਾਤੀ ਨੇ 53 ਕਿਲੋਗ੍ਰਾਮ 'ਚ ਥਾਈਲੈਂਡ ਦੀ ਦੁਆਂਗਨਾਪਾ ਬੂਨਯਾਸੂ 'ਤੇ 10-0 ਦੀ ਜਿੱਤ ਨਾਲ ਕਾਂਸੀ ਦਾ ਤਮਗਾ ਹਾਸਲ ਕੀਤਾ। ਉਹ ਚੀਨ ਦੀ ਯੁਹੋਂਗ ਝੋਂਗ ਤੋਂ ਸੈਮੀਫਾਈਨਲ 'ਚ 0-6 ਨਾਲ ਹਰਾ ਗਈ ਸੀ। ਕੁਆਰਟਰ ਫਾਈਨਲ 'ਚ ਉਨ੍ਹਾਂ ਨੇ ਉਜ਼ਬੇਕਿਸਤਾਨ ਦੀ ਸ਼ਾਖੋਦਤ ਦੁਲੀਬਾਏਵਾ ਨੂੰ ਹਰਾਇਆ ਸੀ।
B'DAY : ਚੇਤਨ ਚੌਹਾਨ ਦਾ ਕ੍ਰਿਕਟਰ ਤੋਂ ਮੰਤਰੀ ਬਣਨ ਤੱਕ ਦਾ ਸਫਰ
NEXT STORY