ਨਵੀਂ ਦਿੱਲੀ- ਮਨੂ ਭਾਕਰ ਪੈਰਿਸ ਓਲੰਪਿਕ ਵਿੱਚ ਆਪਣਾ ਤੀਜਾ ਤਮਗਾ ਜਿੱਤਣ ਤੋਂ ਖੁੰਝਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹਿ ਕੇ ਗਈ ਹੈ। ਮਨੂ ਭਾਕਰ ਸ਼ਨੀਵਾਰ ਨੂੰ 25 ਮੀਟਰ ਪਿਸਟਲ ਸ਼ੂਟਿੰਗ ਵਿੱਚ ਸੋਨ ਤਮਗੇ ਦੇ ਬਹੁਤ ਨੇੜੇ ਪਹੁੰਚ ਗਈ। ਉਹ ਇੱਕ ਸਮੇਂ ਦੂਜੇ ਨੰਬਰ 'ਤੇ ਚੱਲ ਰਹੀ ਸੀ। ਪਰ ਜਦੋਂ ਆਖਰੀ 4 ਨਿਸ਼ਾਨੇਬਾਜ਼ ਰਹਿ ਗਏ ਤਾਂ ਮਨੂ ਦੇ ਇਕ ਕਮਜ਼ੋਰ ਸ਼ਾਟ ਨੇ ਨਾ ਸਿਰਫ ਉਸ ਦਾ ਸਗੋਂ ਪੂਰੇ ਦੇਸ਼ਵਾਸੀਆਂ ਦਾ ਦਿਲ ਤੋੜ ਦਿੱਤਾ।
ਮਨੂ ਭਾਕਰ ਨੇ ਪੈਰਿਸ ਓਲੰਪਿਕ 'ਚ ਆਪਣੀ ਮੁਹਿੰਮ ਦਾ ਅੰਤ ਦੋ ਤਮਗਿਆਂ ਨਾਲ ਕੀਤਾ। ਇਸ ਨਾਲ ਮਨੂ ਭਾਕਰ ਨੇ ਓਲੰਪਿਕ ਇਤਿਹਾਸ ਵਿੱਚ ਸਭ ਤੋਂ ਸਫਲ ਭਾਰਤੀ ਖਿਡਾਰੀ ਵਜੋਂ ਆਪਣਾ ਨਾਂ ਦਰਜ ਕਰਵਾ ਲਿਆ ਹੈ। ਮਨੂ ਤੋਂ ਇਲਾਵਾ ਕਿਸੇ ਵੀ ਭਾਰਤੀ ਨੇ ਵਿਅਕਤੀਗਤ ਖੇਡਾਂ ਵਿੱਚ ਇੱਕੋ ਓਲੰਪਿਕ ਵਿੱਚ ਦੋ ਤਗਮੇ ਨਹੀਂ ਜਿੱਤੇ ਹਨ।
ਭਾਰਤ ਦੀ ਪਿਆਰੀ ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਿਆ ਹੈ। ਉਨ੍ਹਾਂ ਨੇ 28 ਜੁਲਾਈ ਨੂੰ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਮੰਗਲਵਾਰ 30 ਜੁਲਾਈ ਨੂੰ ਮਨੂ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਮਿਕਸਡ ਟੀਮ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤਿਆ।
Paris Olympics: ਤੀਜਾ ਤਮਗਾ ਜਿੱਤਣ ਉਤਰੇਗੀ ਮਨੂ ਭਾਕਰ, ਜਾਣੋ ਭਾਰਤ ਓਲੰਪਿਕ ਦਾ ਅੱਜ ਦਾ ਸ਼ਡਿਊਲ
NEXT STORY