ਓਸਲੋ- ਨਾਰਵੇ ਮਹਿਲਾ ਕ੍ਰਾਸ ਕੰਟਰੀ ਸਕੀ ਟੀਮ ਦੀਆਂ ਮੈਂਬਰ ਅਗਲੇ ਮਹੀਨੇ ਹੋਣ ਵਾਲੇ ਬੀਜਿੰਗ ਸਰਦਰੁੱਤ ਖੇਡਾਂ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ। ਨਾਰਵੇ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ। ਹੋਰਨਾਂ ਦੇਸ਼ਾਂ ਨੂੰ ਵੀ ਇੰਤਜ਼ਾਰ ਹੈ ਕਿ ਉਨ੍ਹਾਂ ਦੇ ਕੋਰੋਨਾ ਇਵਫੈਕਟਿਡ ਖਿਡਾਰੀ ਖੇਡਾਂ 'ਚ ਹਿੱਸਾ ਲੈਣ ਲਈ ਸਮੇਂ 'ਤੇ ਉੱਭਰ ਸਕਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ : ਰਾਮਕੁਮਾਰ ਰਾਮਨਾਥਨ ਨੂੰ 2022 ਟਾਟਾ ਓਪਨ ਮਹਾਰਾਸ਼ਟਰ ’ਚ ਮਿਲਿਆ ਵਾਈਲਡ ਕਾਰਡ
ਇਨ੍ਹਾਂ ਖਿਡਾਰੀਆਂ 'ਚ ਸਵਿਟਜ਼ਰਲੈਂਡ ਦੇ ਹਾਕੀ ਖਿਡਾਰੀ, ਰੂਸ ਦੇ 'ਬਾਬਸਲੇਡਰਸ' ਤੇ ਜਰਮਨੀ ਦੇ 'ਸਕੇਲੇਟਨ ਸਲਾਈਡਰਸ' ਸ਼ਾਮਲ ਹਨ ਜੋ ਇਨ੍ਹਾਂ ਵਾਇਰਸ ਇਨਫੈਕਸ਼ਨ ਤੋਂ ਉੱਭਰਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਸੂਚੀ 'ਚ ਅਮਰੀਕਾ ਦੇ 'ਬਾਬਸਲੇਡਰ' ਜੋਸ਼ ਵਿਲੀਅਮਸਨ ਵੀ ਸ਼ਾਮਲ ਹਨ ਜਿਨ੍ਹਾਂ ਨੇ ਬੁੱਧਵਾਰ ਨੂੰ ਹੋਈ ਜਾਂਚ 'ਚ ਪਾਜ਼ੇਟਿਵ ਹੋਣ ਦਾ ਖੁਲਾਸਾ ਕੀਤਾ ਤੇ ਉਹ ਵੀਰਵਾਰ ਨੂੰ ਚੀਨ ਜਾ ਰਹੀ ਟੀਮ ਦੇ ਨਾਲ ਰਵਨਾ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਖੇਡਾਂ ਦੇ ਸਮੇਂ ਤਕ ਪੂਰੀ ਤਰ੍ਹਾਂ ਠੀਕ ਹੋ ਜਾਣਗੇ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਕਰੋਨਾ ਪਾਜ਼ੇਟਿਵ
ਦੋ ਵਾਰ ਦੀ ਵਿਸ਼ਵ ਚੈਂਪੀਅਨ ਹੇਡੀ ਵੇਂਗ ਦੇ ਐਨੇ ਜੇਰਸਟੀ ਕਾਲਵਾ ਇਟਲੀ ਦੇ 'ਐਲਪਾਈਨ ਰਿਜ਼ੋਰਟ' 'ਚ ਟ੍ਰੇਨਿੰਗ ਕੈਂਪ 'ਚ ਕੋਵਿਡ-19 ਦੇ ਪਾਜ਼ੇਟਿਵ ਪਾਈ ਗਈ ਜੋ ਹੁਣ ਇਕਾਂਤਵਾਸ 'ਚ ਹਨ ਨਾਰਵੇ ਦੀ ਕ੍ਰਾਸ ਕੰਟਰੀ ਟੀਮ ਦੇ ਮੈਨੇਜ ਇਸਪਨ ਬਰਵਿਗ ਨੇ ਵੀਡੀਓ ਕਾਲ 'ਚ ਕਿਹਾ ਕਿ ਓਲੰਪਿਕ ਖੇਡਾਂ 'ਚ ਉਨ੍ਹਾਂ ਦੀ ਹਿੱਸੇਦਾਰੀ ਨਿਸ਼ਚਿਤ ਨਹੀਂ ਹੈ। ਵੇਂਗ ਨਾਰਵੇ ਦੀ ਚੋਟੀ ਦੀ ਰੈਂਕਿੰਗ ਦੀ ਖਿਡਾਰੀ ਹੈ ਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਮਕੁਮਾਰ ਰਾਮਨਾਥਨ ਨੂੰ 2022 ਟਾਟਾ ਓਪਨ ਮਹਾਰਾਸ਼ਟਰ ’ਚ ਮਿਲਿਆ ਵਾਈਲਡ ਕਾਰਡ
NEXT STORY