ਕਰਾਚੀ (ਵਾਰਤਾ): ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਵੀਰਵਾਰ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਵਿਚ ਕਵੇਟਾ ਗਲੈਡੀਏਟਰਜ਼ ਲਈ ਖੇਡਣ ਵਾਲੇ 41 ਸਾਲਾ ਅਫਰੀਦੀ ਹੁਣ ਪੀ.ਐੱਸ.ਐੱਲ. ਦੇ ਸੱਤਵੇਂ ਸੀਜ਼ਨ ਵਿਚ ਟੀਮ ਦੇ ਪਹਿਲੇ ਚਾਰ ਮੈਚਾਂ ਵਿਚ ਨਹੀਂ ਖੇਡ ਸਕਣਗੇ। ਇਹ ਦੂਜੀ ਵਾਰ ਹੈ ਜਦੋਂ ਅਫ਼ਰੀਦੀ ਕੋਰੋਨਾ ਦੀ ਲਪੇਟ ਵਿਚ ਆਏ ਹਨ। ਉਹ ਇਸ ਤੋਂ ਪਹਿਲਾਂ ਜੂਨ 2020 ਵਿਚ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ, ਉਦੋਂ ਉਹ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਵਿਚ ਰਾਹਤ ਕਾਰਜਾਂ ਵਿਚ ਸ਼ਾਮਲ ਸਨ।
ਇਹ ਵੀ ਪੜ੍ਹੋ: ਓਲੰਪਿਕ ਤਮਗਾ ਜੇਤੂਆਂ ਨੂੰ ਪੋਡੀਅਮ ’ਤੇ ਬਿਨਾਂ ਮਾਸਕ ਜਾਣ ਦੀ ਮਿਲੀ ਇਜਾਜ਼ਤ, ਜਾਣੋ ਵਜ੍ਹਾ
ਅਫਰੀਦੀ ਨੇ ਇਕ ਟਵੀਟ ਵਿਚ ਕਿਹਾ, ‘ਬਦਕਿਸਮਤੀ ਨਾਲ ਮੈਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹਾਂ, ਪਰ ਮੇਰੇ ਵਿਚ ਕੋਈ ਲੱਛਣ ਨਹੀਂ ਹਨ। ਇੰਸ਼ਾਅੱਲ੍ਹਾ ਜਲਦੀ ਠੀਕ ਹੋਣ, ਨੈਗੇਟਿਵ ਆਉਣ ਅਤੇੇ ਅਤੇ ਜਲਦੀ ਤੋਂ ਜਲਦੀ ਕਵੇਟਾ ਗਲੈਡੀਏਟਰਜ਼ ਵਿਚ ਫਿਰ ਤੋਂ ਸ਼ਾਮਲ ਹੋਣ ਦੀ ਉਮੀਦ ਕਰਦਾ ਹਾਂ। ਪੀ.ਐੱਸ.ਐੱਲ. ਲਈ ਸਾਰੀਆਂ ਟੀਮਾਂ ਨੂੰ ਸ਼ੁੱਭਕਾਮਨਾਵਾਂ। ਮੈਂ ਆਪਣੇ ਆਖ਼ਰੀ ਪੀ.ਐੱਸ.ਐੱਲ. ਸੀਜ਼ਨ ਵਿਚ ਆਪਣਾ ਸਭ ਕੁਝ ਦੇਣ ਲਈ ਵਚਨਬੱਧ ਹਾਂ।’
ਇਹ ਵੀ ਪੜ੍ਹੋ: ਹਾਰਦਿਕ ’ਤੇ ਚੜ੍ਹਿਆ ‘ਪੁਸ਼ਪਾ’ ਦਾ ਖ਼ੁਮਾਰ, ਨਾਨੀ ਨਾਲ ‘ਸ਼੍ਰੀਵੱਲੀ’ ’ਤੇ ਕੀਤਾ ਡਾਂਸ (ਵੀਡੀਓ)
ਜਸਟਿਨ ਲੈਂਗਰ ਅਤੇ ਰਾਈਲੀ ਥਾਮਸਨ ‘ਆਸਟਰੇਲੀਆਈ ਕ੍ਰਿਕਟ ਹਾਲ ਆਫ ਫੇਮ’ ’ਚ ਸ਼ਾਮਲ
NEXT STORY