ਪੈਰਿਸ : ਦਿੱਗਜ ਫੁੱਟਬਾਲਰ ਡਿਏਗੋ ਮਾਰਾਡੋਨਾ ਦੀ ਵਿਸ਼ਵ ਕੱਪ 1986 ਵਿੱਚ ਜਿੱਤੀ ਗੋਲਡਨ ਬਾਲ ਟਰਾਫੀ ਦੀ ਨਿਲਾਮੀ ਕੀਤੀ ਜਾਵੇਗੀ। ਫਰਾਂਸ ਦੀ ਇਕ ਅਦਾਲਤ ਨੇ ਮਾਰਾਡੋਨਾ ਦੇ ਵਾਰਸਾਂ ਦੇ ਵਿਰੋਧ ਦੇ ਬਾਵਜੂਦ ਟਰਾਫੀ ਨੂੰ ਨਿਲਾਮ ਕਰਨ ਦਾ ਹੁਕਮ ਦਿੱਤਾ ਹੈ। ਮਾਰਾਡੋਨਾ ਨੂੰ ਵਿਸ਼ਵ ਕੱਪ 1986 ਵਿੱਚ ਸਰਵੋਤਮ ਖਿਡਾਰੀ ਚੁਣਿਆ ਗਿਆ ਜਿਸ ਲਈ ਉਸਨੂੰ ਗੋਲਡਨ ਬਾਲ ਟਰਾਫੀ ਮਿਲੀ।
ਇਸ ਸਟਾਰ ਖਿਡਾਰੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਨਿਲਾਮੀ ਨੂੰ ਰੋਕਣ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ। ਇਸ ਕੇਸ ਨਾਲ ਜੁੜੇ ਵਕੀਲ ਗਿਲਜ਼ ਮੋਰੇਉ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਮਾਰਾਡੋਨਾ ਦੇ ਵਾਰਸਾਂ ਦੇ ਹੱਕ ਵਿੱਚ ਨਹੀਂ ਸੀ। ਇਸ ਦਾ ਮਤਲਬ ਹੈ ਕਿ ਇਸ ਟਰਾਫੀ ਦੀ ਅਗਲੇ ਵੀਰਵਾਰ ਨੂੰ ਪੈਰਿਸ 'ਚ ਨਿਲਾਮੀ ਹੋਵੇਗੀ। ਇਹ ਗੋਲਡਨ ਬਾਲ ਟਰਾਫੀ ਸਾਲਾਂ ਤੋਂ ਗਾਇਬ ਰਹੀ ਅਤੇ ਕੁਝ ਸਾਲ ਪਹਿਲਾਂ ਹੀ ਲੱਭੀ ਗਈ ਸੀ।
ਮਾਰਾਡੋਨਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਟਰਾਫੀ ਚੋਰੀ ਹੋ ਗਈ ਸੀ ਅਤੇ ਇਸ ਦਾ ਮੌਜੂਦਾ ਮਾਲਕ ਇਸ ਦੀ ਨਿਲਾਮੀ ਨਹੀਂ ਕਰ ਸਕਦਾ। ਮਾਰਾਡੋਨਾ ਦੀ ਅਗਵਾਈ ਵਿੱਚ ਅਰਜਨਟੀਨਾ ਨੇ ਮੈਕਸੀਕੋ ਸਿਟੀ ਵਿੱਚ ਖੇਡੇ ਗਏ ਫਾਈਨਲ ਵਿੱਚ ਪੱਛਮੀ ਜਰਮਨੀ ਨੂੰ 3-2 ਨਾਲ ਹਰਾ ਕੇ 1986 ਦਾ ਵਿਸ਼ਵ ਕੱਪ ਜਿੱਤਿਆ ਸੀ। ਮਾਰਾਡੋਨਾ ਦੀ ਮੌਤ 2020 ਵਿੱਚ 60 ਸਾਲ ਦੀ ਉਮਰ ਵਿੱਚ ਹੋਈ ਸੀ।
ਕੰਪਾਲਾ ਦੀਆਂ ਝੁੱਗੀਆਂ ਤੋਂ ਲੈ ਕੇ T20 WC ਤੱਕ, ਯੁਗਾਂਡਾ ਦੇ ਕ੍ਰਿਕਟਰਾਂ ਨੇ ਤੈਅ ਕੀਤਾ ਲੰਬਾ ਸਫ਼ਰ
NEXT STORY