ਬਿਊਨਸ ਆਇਰਸ— ਡਿਏਗੋ ਮਾਰਾਡੋਨਾ ਦੀ ਧੀ ਨੇ ਉਸ ਦੀ ਮੌਜੂਦਾ ਪਤਨੀ ਨੂੰ ਵਿਆਹ ਦਾ ਸੱਦਾ ਨਹੀਂ ਦਿੱਤਾ ਹੈ, ਜਿਸ ਕਾਰਨ ਨਾਰਾਜ਼ ਇਹ ਮਹਾਨ ਫੁੱਟਬਾਲਰ ਵੀ ਸਮਾਰੋਹ 'ਚ ਸ਼ਿਰਕਤ ਨਹੀਂ ਕਰੇਗਾ। ਮਾਰਾਡੋਨਾ ਦਾ ਵਿਆਹ ਅਪ੍ਰੈਲ 'ਚ ਆਂਦ੍ਰੇਸ ਕਾਲਡਾਰੇਲੀ ਨਾਲ ਹੋਣਾ ਹੈ ਪਰ ਉਸ ਨੇ ਆਪਣੀ ਮਤਰੇਈ ਮਾਂ ਨੂੰ ਸੱਦਾ ਨਹੀਂ ਭੇਜਿਆ।
ਮਾਰਾਡੋਨਾ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਹ ਵਿਆਹ 'ਚ ਜਾਏਗਾ ਤਾਂ ਉਸ ਨੇ ਕਿਹਾ ਕਿ ਰੋਸ਼ੀਓ ਮੇਰੀ ਪਤਨੀ ਹੈ। ਜੇਕਰ ਉਸ ਨੂੰ ਨਾ ਬੁਲਾਇਆ ਗਿਆ ਤਾਂ ਮੈਂ ਵੀ ਨਹੀਂ ਜਾਵਾਂਗਾ। ਉਸ ਨੇ ਕਿਹਾ ਕਿ ਉਹ ਦੁਨੀਆ ਦੀ ਪਹਿਲੀ ਜਾਂ ਆਖਰੀ ਲੜਕੀ ਨਹੀਂ ਹੋਵੇਗੀ, ਜਿਸ ਦੇ ਵਿਆਹ 'ਚ ਉਸ ਦਾ ਪਿਤਾ ਨਾ ਗਿਆ ਹੋਵੇ।
'ਖੇਲੋ ਇੰਡੀਆ' ਗੀਤ ਨੇ 20 ਕਰੋੜ ਦਾ ਅੰਕੜਾ ਪਾਰ ਕੀਤਾ
NEXT STORY