ਦੁਬਈ– ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਟੈਸਟ ਰੂਪ ਵਿਚ ਭਾਰਤ ਦੀ ਕਪਤਾਨੀ ਲਈ ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਬਿਹਤਰ ਬਦਲ ਹੋਣਗੇ ਕਿਉਂਕਿ ਉਨ੍ਹਾਂ ਕੋਲ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਪਤਾਨੀ ਦਾ ਤਜਰਬਾ ਹੈ ਤੇ ਇਸ ਭੂਮਿਕਾ ਦੇ ਲਈ ਉਨ੍ਹਾਂ ਦੀ ਉਮਰ ਆਦਰਸ਼ ਹੈ। ਸ਼ਾਸਤਰੀ ਨੇ ਇਸਦੇ ਨਾਲ ਹੀ ਕਿਹਾ ਕਿ ਖੇਡ ਦੇ ਰਵਾਇਤੀ ਰੂਪ ਵਿਚ ਅਗਵਾਈ ਦੀ ਭੂਮਿਕਾ ਲਈ ਜਸਪ੍ਰੀਤ ਬੁਮਰਾਹ ਸਭ ਤੋਂ ਚੰਗਾ ਬਦਲ ਹੁੰਦਾ ਪਰ ਫਿਟਨੈੱਸ ਸਮੱਸਿਆਵਾਂ ਕਾਰਨ ਇਸ ਤੇਜ਼ ਗੇਂਦਬਾਜ਼ ਨੂੰ ਵਾਧੂ ਭਾਰ ਤੋਂ ਬਚਾਇਆ ਜਾਣਾ ਚਾਹੀਦਾ।
ਕਦੀ ਭਾਰਤ ਦੇ ਸਰਵੋਤਮ ਆਲਰਾਊਂਡਰ ਖਿਡਾਰੀਆਂ ਵਿਚ ਸ਼ਾਮਲ ਰਹੇ ਸ਼ਾਸਤਰੀ ਨੇ ਕਿਹਾ, ‘‘ਆਸਟ੍ਰੇਲੀਆ ਦੌਰੇ ਤੋਂ ਬਾਅਦ ਮੈਂ ਮੰਨਦਾ ਹਾਂ ਕਿ ਕਪਤਾਨੀ ਲਈ ਜਸਪ੍ਰੀਤ ਸਪੱਸ਼ਟ ਬਦਲ ਹੁੰਦਾ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਜਸਪ੍ਰੀਤ ਨੂੰ ਕਪਤਾਨ ਬਣਾਇਆ ਜਾਵੇ। ਇਸ ਨਾਲ ਤੁਸੀਂ ਇਕ ਗੇਂਦਬਾਜ਼ ਦੇ ਤੌਰ ’ਤੇ ਉਸ ਨੂੰ ਗਵਾ ਸਕਦੇ ਹੋ। ਰੋਹਿਤ ਸ਼ਰਮਾ ਦੇ ਹਾਲ ਹੀ ਵਿਚ ਸੰਨਿਆਸ ਲੈਣ ਤੋਂ ਬਾਅਦ ਚੋਣਕਾਰਾਂ ਨੂੰ ਇਕ ਨਵਾਂ ਟੈਸਟ ਕਪਤਾਨ ਚੁਣਨਾ ਪਵੇਗਾ।
ਭਾਰਤ ਨੂੰ ਖੇਡ ਦੇ ਲੰਬੇ ਰੂਪ ਵਿਚ ਇੰਗਲੈਂਡ ਵਿਰੁੱਧ 5 ਮੈਚਾਂ ਦੀ ਲੜੀ ਖੇਡਣੀ ਹੈ। ਇਹ ਦੌਰਾ 20 ਜੂਨ ਤੋਂ ਸ਼ੁਰੂ ਹੋਵੇਗਾ। ਬੁਮਰਾਹ ਆਸਟ੍ਰੇਲੀਆ ਦੌਰੇ ’ਤੇ ਬਾਰਡਰ-ਗਾਵਸਕਰ ਟਰਾਫੀ ਦੇ ਸਿਡਨੀ ਵਿਚ ਖੇਡੇ ਗਏ ਆਖਰੀ ਟੈਸਟ ਮੈਚ ਵਿਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਪਿੱਠ ਦੀ ਇਸ ਸੱਟ ਤੋਂ ਉੱਭਰਨ ਵਿਚ ਲੱਗਭਗ ਤਿੰਨ ਮਹੀਨੇ ਲੱਗ ਗਏ। ਉਹ ਇਸ ਦੌਰਾਨ ਚੈਂਪੀਅਨਜ਼ ਟਰਾਫੀ ਦੌਰਾਨ ਭਾਰਤੀ ਟੀਮ ਦਾ ਹਿੱਸਾ ਨਹੀਂ ਸੀ। ਇਸ 31 ਸਾਲਾ ਗੇਂਦਬਾਜ਼ ਨੇ ਆਈ. ਪੀ. ਐੱਲ. ਦੌਰਾਨ ਵਾਪਸੀ ਕਰਦੇ ਹੋਏ ਮੌਜੂਦਾ ਸੈਸ਼ਨ ਵਿਚ ਹੁਣ ਤੱਕ 8 ਮੈਚਾਂ ਵਿਚ 13 ਵਿਕਟਾਂ ਲਈਆਂ ਹਨ।
ਨੀਰਜ ਦੀਆਂ ਨਜ਼ਰਾਂ ਹੁਣ 90 ਮੀਟਰ ਤੋਂ ਵੱਧ ਤੱਕ ਜੈਵਲਿਨ ਸੁੱਟਣ ’ਤੇ
NEXT STORY