ਦੋਹਾ : ਐਤਵਾਰ ਨੂੰ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੇ ਫਾਈਨਲ ਲਈ ਪੋਲੈਂਡ ਦੇ ਗੀਮੋਨ ਮਾਰਸੀਨੀਆਕ ਨੂੰ ਰੈਫਰੀ ਲਈ ਚੁਣਿਆ ਗਿਆ ਹੈ। ਇੰਟਰਨੈਸ਼ਨਲ ਫੁੱਟਬਾਲ ਫੈਡਰੇਸ਼ਨ (ਫੀਫਾ) ਨੇ ਕਿਹਾ ਹੈ ਕਿ ਮਾਰਸੀਨੀਆਕ ਦੇ ਹਮਵਤਨ ਪਾਵੇਲ ਸੋਕੋਲਨਿਕੀ ਅਤੇ ਤੋਮਾਜ਼ ਲਿਸਟਕੀਵਿਜ਼ ਖਿਤਾਬੀ ਮੈਚ ਲਈ ਸਹਾਇਕ ਰੈਫਰੀ ਹੋਣਗੇ।
ਫੀਫਾ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ। ਚਾਰ ਸਾਲ ਪਹਿਲਾਂ ਰੂਸ 'ਚ ਡੈਬਿਊ ਕਰਨ ਵਾਲੇ ਮਾਰਸੀਨਿਆਕ ਇਸ ਤੋਂ ਪਹਿਲਾਂ ਇਸ ਟੂਰਨਾਮੈਂਟ 'ਚ ਅਰਜਨਟੀਨਾ ਅਤੇ ਫਰਾਂਸ ਦੇ ਮੈਚਾਂ 'ਚ ਰੈਫਰੀ ਰਹਿ ਚੁੱਕੇ ਹਨ। ਪੋਲੈਂਡ ਦੇ 41 ਸਾਲਾ ਰੈਫਰੀ ਮਾਰਸੀਨੀਆਕ ਨੇ ਅਰਜਨਟੀਨਾ ਬਨਾਮ ਆਸਟਰੇਲੀਆ ਅਤੇ ਫਰਾਂਸ ਬਨਾਮ ਡੈਨਮਾਰਕ ਮੈਚਾਂ 'ਚ ਨਿਰਣਾਇਕ ਦੀ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਸਹਾਇਕ ਰੈਫਰੀ ਲਿਸਟਕੀਵਿਕਜ਼ ਦੇ ਪਿਤਾ, ਮਾਈਕਲ ਲਿਸਟਕੀਵਿਕਜ਼ ਹਨ, ਜਿਨ੍ਹਾਂ ਨੇ 1990 ਵਿਸ਼ਵ ਕੱਪ ਫਾਈਨਲ 'ਚ ਰੈਫਰੀ ਦੀ ਭੂਮਿਕਾ ਨਿਭਾਈ ਸੀ।
ਮਹਿਲਾ ਨੇਸ਼ਨਜ਼ ਕੱਪ : ਭਾਰਤ ਨੇ ਸ਼ੂਟਆਊਟ ਵਿੱਚ ਆਇਰਲੈਂਡ ਨੂੰ ਹਰਾਇਆ, ਫਾਈਨਲ ਵਿੱਚ ਸਪੇਨ ਨਾਲ ਭਿੜੇਗਾ
NEXT STORY