ਸਪੋਰਟਸ ਡੈਸਕ- ਪੰਜ ਵਾਰ ਦੀ ਗ੍ਰੈਂਡ ਸਲੈਮ ਸਿੰਗਲ ਚੈਂਪੀਅਨ ਤੇ ਵਿਸ਼ਵ ਦੀ ਸਾਬਕਾ ਨੰਬਰ 1 ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਨੇ ਸ਼ੁੱਕਰਵਾਰ ਨੂੰ ਮੰਗੇਤਰ ਅਲੈਕਜ਼ੈਂਡਰ ਗਿਲਕੇਸ ਦੇ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਥਿਓਡੋਰ ਦੇ ਜਨਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਸਭ ਤੋਂ ਖ਼ੂਬਸੂਰਤ, ਚੁਣੌਤੀਪੂਰਨ ਤੇ ਇਨਾਮੀ ਸੌਗਾਤ ਹੈ ਜੋ ਸਾਡਾ ਛੋਟਾ ਪਰਿਵਾਰ ਮੰਗ ਸਕਦਾ ਹੈ। 35 ਸਾਲਾ ਸ਼ਾਰਾਪੋਵਾ ਨੇ ਰੋਮਨ ਅੰਕ "VII.I.MMXXII" ਵੀ ਪੋਸਟ ਕੀਤਾ, ਜਿਸ 'ਚ ਥਿਓਡੋਰ ਦੀ ਜਨਮ ਮਿਤੀ 1 ਜੁਲਾਈ ਸੀ।
ਇਹ ਵੀ ਪੜ੍ਹੋ : T20 WC 2022 ਲਈ 16 ਟੀਮਾਂ ਦਾ ਐਲਾਨ, ਇਨ੍ਹਾਂ ਦੇਸ਼ਾਂ ਦਰਮਿਆਨ ਹੋਵੇਗੀ ਚੈਂਪੀਅਨ ਬਣਨ ਦੀ ਜੰਗ
ਸ਼ਾਰਾਪੋਵਾ ਨੇ ਪਹਿਲਾਂ ਅਪ੍ਰੈਲ 'ਚ ਆਪਣੇ 35ਵੇਂ ਜਨਮ ਦਿਨ 'ਤੇ ਐਲਾਨ ਕੀਤਾ ਸੀ ਕਿ ਉਹ ਅਤੇ ਗਿਲਕੇਸ ਬੱਚੇ ਦੀ ਉਮੀਦ ਕਰ ਰਹੇ ਹਨ। ਸ਼ਾਰਾਪੋਵਾ ਨੇ ਫਰਵਰੀ 2020 'ਚ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਿਆ ਜਿਸ 'ਚ ਡਬਲਯੂ. ਟੀ. ਏ. ਟੂਰ 'ਤੇ 36 ਕਰੀਅਰ ਸਿੰਗਲ ਖ਼ਿਤਾਬ ਸ਼ਾਮਲ ਸਨ। ਉਨ੍ਹਾਂ ਨੇ ਡਬਲਯੂ. ਟੀ. ਏ. ਟੂਰ ਸਿੰਗਲ ਰੈਂਕਿੰਗ ਦੀ ਚੋਟੀ 'ਤੇ 21 ਹਫ਼ਤੇ ਬਿਤਾਏ।
ਇਹ ਵੀ ਪੜ੍ਹੋ : ਹਰਭਜਨ ਸਿੰਘ ਇਕ ਵਾਰ ਫਿਰ ਕਰਨਗੇ ਮੈਦਾਨ 'ਤੇ ਵਾਪਸੀ, ਲੀਜੈਂਡਰਸ ਕ੍ਰਿਕਟ ਲੀਗ 'ਚ ਖੇਡਦੇ ਆਉਣਗੇ ਨਜ਼ਰ
ਸ਼ਾਰਾਪੋਵ ਕਰੀਅਰ ਗ੍ਰੈਂਡ ਸਲੈਮ ਪੂਰਾ ਕਰਨ ਵਾਲੀ ਖਿਡਾਰੀ ਹੈ। ਉਹ ਦੋ ਵਾਰ ਦੀ ਰੋਲੈਂਡ ਗੈਰੋਸ ਚੈਂਪੀਅਨ ਹੈ ਤੇ ਉਨ੍ਹਾਂ ਨੇ ਇਕ ਵਾਰ ਆਸਟ੍ਰੇਲੀਅਨ ਓਪਨ, ਵਿੰਬਲਡਨ ਤੇ ਯੂ. ਐੱਸ. ਓਪਨ ਜਿੱਤਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
T20 WC 2022 ਲਈ 16 ਟੀਮਾਂ ਦਾ ਐਲਾਨ, ਇਨ੍ਹਾਂ ਦੇਸ਼ਾਂ ਦਰਮਿਆਨ ਹੋਵੇਗੀ ਚੈਂਪੀਅਨ ਬਣਨ ਦੀ ਜੰਗ
NEXT STORY