ਕੋਲੰਬੋ, (ਬਿਊਰੋ)— ਆਲਰਾਊਂਡਰ ਐਂਜੋਲੇ ਮੈਥਿਊਜ਼ ਨੂੰ ਛੇ ਮਹੀਨਿਆਂ ਬਾਅਦ ਇਕ ਵਾਰ ਫਿਰ ਸ਼੍ਰੀਲੰਕਾਈ ਟੀਮ ਦਾ ਸੀਮਤ ਓਵਰਾਂ ਦਾ ਕਪਤਾਨ ਬਣਾਇਆ ਗਿਆ ਹੈ ਤੇ ਉਹ ਹੁਣ 2019 ਵਿਸ਼ਵ ਕੱਪ ਤਕ ਇਸ ਅਹੁਦੇ 'ਤੇ ਬਣਿਆ ਰਹੇਗਾ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਮੰਗਲਵਾਰ ਇਸ ਦੀ ਜਾਣਕਾਰੀ ਦਿੱਤੀ। ਮੈਥਿਊਜ਼ ਨੂੰ ਦਿਨੇਸ਼ ਚਾਂਦੀਮਲ ਦੀ ਜਗ੍ਹਾ ਸੀਮਤ ਓਵਰਾਂ ਦਾ ਕਪਤਾਨ ਬਣਾਇਆ ਗਿਆ ਹੈ, ਹਾਲਾਂਕਿ ਚਾਂਦੀਮਲ ਟੈਸਟ ਕ੍ਰਿਕਟ 'ਚ ਟੀਮ ਦੀ ਕਮਾਨ ਸੰਭਾਲਣਾ ਜਾਰੀ ਰੱਖੇਗਾ। ਮੈਥਿਊਜ਼ ਨੇ ਪਿਛਲੇ ਸਾਲ ਜੁਲਾਈ 'ਚ ਸ਼੍ਰੀਲੰਕਾਈ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ।
ਟੈਨਿਸ ਸਟਾਰ ਕੈਰੋਲਿਨਾ ਤੇ ਡੇਵਿਡ ਲੀ ਨੇ ਡੇਟਿੰਗ ਤੋਂ ਬਾਅਦ ਕੀਤੀ ਸੀ ਮੰਗਣੀ
NEXT STORY