ਮੈਕਸੀਕੋ ਸਿਟੀ- ਰੈੱਡ ਬੁੱਲ ਦੇ ਮੈਕਸ ਵਰਸਟੈਪਨ ਨੇ ਐਤਵਾਰ ਨੂੰ ਇੱਥੇ ਮੈਕਸੀਕੋ ਸਿਟੀ ਗ੍ਰਾਂ. ਪ੍ਰੀ ਫਾਰਮੂਲਾ ਵਨ ਰੇਸ ਜਿੱਤ ਕੇ ਸੈਸ਼ਨ ਦੀ ਚੈਂਪੀਅਨਸ਼ਿਪ ਲਈ ਮਰਸੀਡੀਜ਼ ਦੇ ਡਰਾਈਵਰ ਲੂਈਸ ਹੈਮਿਲਟਨ 'ਤੇ ਬੜ੍ਹਤ ਮਜ਼ਬੂਤ ਕਰ ਲਈ ਹੈ। ਵਰਸਟੈਪਨ ਦਾ ਸਾਥੀ ਸਰਜੀਓ ਪੇਰੇਜ ਇਸ ਰੇਸ ਦੇ ਇਤਿਹਾਸ ਵਿਚ ਪੋਡੀਅਮ 'ਤੇ ਪਹੁੰਚਣ ਵਾਲਾ ਮੈਕਸੀਕੋ ਦਾ ਪਹਿਲਾ ਡਰਾਈਵਰ ਬਣਿਆ। ਉਹ ਹੈਮਿਲਟਨ ਤੋਂ ਬਾਅਦ ਤੀਜੇ ਸਥਾਨ 'ਤੇ ਰਿਹਾ। ਇਸ ਨਤੀਜੇ ਨਾਲ ਰੈੱਡਬੁੱਲ ਟੀਮ ਚੈਂਪੀਅਨਸ਼ਿਪ ਦੀ ਦੌੜ ਵਿਚ ਮਰਸੀਡੀਜ਼ ਦੇ ਬੇਹੱਦ ਨੇੜੇ ਪਹੁੰਚ ਗਈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਸਿਰਫ ਇਕ ਅੰਕ ਦਾ ਫਰਕ ਹੈ।
ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ
ਇਨਾਮ ਵੰਡ ਸਮਾਰੋਹ ਦੌਰਾਨ ਦਰਸ਼ਕ ਵਰਸਟੈਪਨ ਤੇ ਪੇਰੇਜ ਦੇ ਸਮਰਥਨ ਵਿਚ ਨਾਅਰੇ ਲਾ ਰਹੇ ਸਨ। ਪੇਰੇਜ ਦਾ ਪਿਤਾ ਮੈਕਸੀਕੋ ਦਾ ਝੰਡਾ ਲਹਿਰਾ ਰਿਹਾ ਸੀ। ਇਸ ਵਿਚਾਲੇ ਹੈਮਿਲਟਨ ਇਨ੍ਹਾਂ ਦੋਵਾਂ ਡਰਾਈਵਰਾਂ ਦੇ ਨਾਲ ਚੁਪਚਾਪ ਪੋਡੀਅਮ 'ਤੇ ਖੜ੍ਹਾ ਸੀ। ਹੈਮਿਲਟਨ ਜਾਣਦਾ ਹੈ ਕਿ ਰਿਕਾਰਡ 8ਵੀਂ ਵਾਰ ਐੱਫ. ਵਨ ਸੈਸ਼ਨ ਦਾ ਖਿਤਾਬ ਜਿੱਤਣ ਲਈ ਉਸ ਨੂੰ ਵਰਸਟੈਪਨ ਨੂੰ ਪਿੱਛੇ ਛੱਡਣਾ ਪਵੇਗਾ ਤੇ ਇਸ ਦੇ ਲਈ ਹੁਣ ਸਮਾਂ ਬਹੁਤ ਘਟ ਬਚਿਆ ਹੈ। ਵਰਸਟੈਪਨ ਅਜੇ ਹੈਮਿਲਟਨ ਤੋਂ 19 ਅੰਕ ਅੱਗੇ ਹੈ ਤੇ ਸੈਸ਼ਨ ਵਿਚ ਸਿਰਫ ਚਾਰ ਰੇਸਾਂ ਬਚੀਆਂ ਹਨ। ਇਨ੍ਹਾਂ ਵਿਚੋਂ ਅਗਲੀ ਰੇਸ ਬ੍ਰਾਜ਼ੀਲ ਦੇ ਸਾਓ ਪਾਓਲੋ ਵਿਚ ਹੋਵੇਗੀ, ਜਿਸ ਨੂੰ ਵਰਸਟੈਪਨ ਨੇ 2019 ਵਿਚ ਜਿੱਤਿਆ ਸੀ ਤੇ ਉਹ ਫਿਰ ਤੋਂ ਜਿੱਤ ਦੇ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ।
ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਖਿਡਾਰੀ ਮਾਨਸਿਕ ਤੇ ਸਰੀਰਕ ਤੌਰ 'ਤੇ ਥੱਕੇ ਹੋਏ ਸਨ : ਸ਼ਾਸਤਰੀ
NEXT STORY