ਪੁਣੇ, (ਬਿਊਰੋ)— ਰਾਸ਼ਟਰੀ ਚੈਂਪੀਅਨ ਮਹਿਕ ਜੈਨ ਅਤੇ ਵਾਈਲਡ ਕਾਰਡ ਤੋਂ ਪ੍ਰਵੇਸ਼ ਕਰਨ ਵਾਲੀ ਜੀਲ ਦੇਸਾਈ ਨੇ ਅੱਜ 25 ਹਜ਼ਾਰ ਡਾਲਰ ਇਨਾਮੀ ਪੁਣੇ ਓਪਨ ਆਈ.ਟੀ.ਐੱਫ. ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਮਹਿਕ ਨੂੰ ਰਾਯਾ ਨਟਰਾਜਨ ਨੂੰ 7-5, 1-6, 6-1 ਨਾਲ ਹਰਾਉਣ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਜਦਕਿ ਜੀਲ ਨੇ ਕੁਆਲੀਫਾਇਰ ਸ਼ਿਵਾਨੀ ਇੰਗਾਲੇ ਨੂੰ ਸਿੱਧੇ ਸੈੱਟਾਂ 'ਚ 6-2, 6-1 ਨਾਲ ਹਰਾਇਆ।
ਕੁਆਲੀਫਾਇਰ ਸਾਈ ਸਮਿਤਾ ਚਮਾਰਥੀ ਵੀ ਦੂਜੇ ਦੌਰ 'ਚ ਪਹੁੰਚ ਗਈ ਹੈ। ਉਨ੍ਹਾਂ ਨੇ ਧਰੂਤੀ ਵੇਣੂਗੋਪਾਲ ਨੂੰ 6-0, 6-3 ਨਾਲ ਹਰਾਇਆ। ਥਾਈਲੈਂਡ ਦੀ ਬਨਯਾਵੀ ਥਾਮਚੈਵਾਟ ਨੇ ਭਾਰਤ ਦੀ ਰਿਸ਼ੀਕਾ ਸੁਨਕਾਰਾ ਨੂੰ 4-6, 6-0, 6-1 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ ਜਦਕਿ ਸਿੰਗਾਪੁਰ ਦੀ ਸਟੇਫਨੀ ਟੈਨ ਨੇ ਸੌਜਨਯ ਬਾਵੀਸੇਟੀ ਨੂੰ 6-0, 6-2 ਨਾਲ ਹਰਾਇਆ।
ਭੁਵੀ ਨੇ ਦੱਸਿਆ ਕਿਹੜਾ ਬੱਲੇਬਾਜ਼ ਹੈ ਭਾਰਤੀ ਟੀਮ ਲਈ ਪਰੇਸ਼ਾਨੀ
NEXT STORY