ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਗਲੇ ਮਹੀਨੇ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਨਾਲ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿੱਚ ਪੁਰਸ਼ ਅਤੇ ਮਹਿਲਾ ਨੂੰ ਹੁਣ ਬਰਾਬਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਆਈਸੀਸੀ ਦੇ ਬਿਆਨ ਮੁਤਾਬਕ ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਹੁਣ 23 ਲੱਖ 40 ਹਜ਼ਾਰ ਅਮਰੀਕੀ ਡਾਲਰ ਮਿਲਣਗੇ। ਆਸਟ੍ਰੇਲੀਆ ਨੂੰ ਪਿਛਲੇ ਸਾਲ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਲਈ 10 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਸੀ। ਇਸ ਤਰ੍ਹਾਂ ਇਸ 'ਚ 134 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤੀ ਪੁਰਸ਼ ਟੀਮ ਨੂੰ ਇਸ ਸਾਲ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਦਾ ਜੇਤੂ ਬਣਨ ਲਈ 23 ਲੱਖ 40 ਹਜ਼ਾਰ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਸੀ।
ਆਈਸੀਸੀ ਨੇ ਕਿਹਾ, 'ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2024 ਪਹਿਲਾ ਆਈਸੀਸੀ ਟੂਰਨਾਮੈਂਟ ਹੋਵੇਗਾ ਜਿਸ ਵਿੱਚ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਇਨਾਮੀ ਰਾਸ਼ੀ ਮਿਲੇਗੀ, ਜੋ ਕਿ ਖੇਡ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੋਵੇਗੀ।' ਬਿਆਨ ਦੇ ਅਨੁਸਾਰ, 'ਇਹ ਫੈਸਲਾ ਜੁਲਾਈ 2023 ਵਿੱਚ ਆਈਸੀਸੀ ਦੀ ਸਾਲਾਨਾ ਕਾਨਫਰੰਸ ਵਿੱਚ ਲਿਆ ਗਿਆ ਸੀ ਜਦੋਂ ਆਈਸੀਸੀ ਬੋਰਡ ਨੇ ਆਪਣੇ ਪਹਿਲਾਂ ਨਿਰਧਾਰਤ 2030 ਦੇ ਸ਼ੈਡਿਊਲ ਤੋਂ ਸੱਤ ਸਾਲ ਪਹਿਲਾਂ ਇਨਾਮੀ ਰਾਸ਼ੀ ਨੂੰ ਬਰਾਬਰ ਕਰਨ ਦਾ ਫੈਸਲਾ ਕੀਤਾ ਸੀ। ਇਸ ਤਰ੍ਹਾਂ ਕ੍ਰਿਕਟ ਪਹਿਲੀ ਵੱਡੀ ਖੇਡ ਬਣ ਜਾਂਦੀ ਹੈ ਜਿਸ ਵਿੱਚ ਵਿਸ਼ਵ ਕੱਪ ਵਿੱਚ ਪੁਰਸ਼ਾਂ ਅਤੇ ਔਰਤਾਂ ਲਈ ਬਰਾਬਰ ਇਨਾਮੀ ਰਾਸ਼ੀ ਹੁੰਦੀ ਹੈ। ਮਹਿਲਾ ਟੀ-20 ਵਿਸ਼ਵ ਕੱਪ 3 ਅਕਤੂਬਰ ਤੋਂ ਸੰਯੁਕਤ ਅਰਬ ਅਮੀਰਾਤ 'ਚ ਸ਼ੁਰੂ ਹੋਵੇਗਾ।
ਨਵੇਂ ਕੋਚਿੰਗ ਸਟਾਫ ਦੀ ਸ਼ੈਲੀ ਦ੍ਰਾਵਿੜ ਦੀ ਤੁਲਨਾ 'ਚ ਵੱਖ ਹੈ ਪਰ ਕੋਈ ਸਮੱਸਿਆ ਨਹੀਂ ਹੈ : ਰੋਹਿਤ
NEXT STORY