ਬ੍ਰੋਨਿਟਸੀ- ਸਟਾਰ ਸਟਰਾਈਕਰ ਲਿਓਨਿਲ ਮੇਸੀ ਤੇ ਅਰਜਨਟੀਨਾ ਨੇ ਵਿਸ਼ਵ ਕੱਪ ਦੇ ਆਖਰੀ-16 ਵਿਚ ਕੁਆਲੀਫਾਈ ਕਰਨ ਦੀ ਉਮੀਦ ਦੇ ਅਧੀਨ ਅੱਜ ਇੱਥੇ ਟ੍ਰੇਨਿੰਗ ਸ਼ੁਰੂ ਕੀਤੀ।
ਅਰਜਨਟੀਨਾ ਟੀਮ ਕ੍ਰੋਏਸ਼ੀਆ ਤੋਂ 0-3 ਨਾਲ ਹਾਰ ਜਾਣ ਤੋਂ ਬਾਅਦ ਬਾਹਰ ਹੋਣ ਦੇ ਕੰਢੇ 'ਤੇ ਸੀ ਪਰ ਨਾਈਜੀਰੀਆ ਨੇ ਆਈਸਲੈਂਡ 'ਤੇ 0-2 ਨਾਲ ਜਿੱਤ ਦਰਜ ਕੀਤੀ, ਜਿਸ ਨਾਲ ਦੋ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਲਈ ਥੋੜ੍ਹੀ ਜਿਹੀ ਉਮੀਦ ਬਚੀ ਹੈ।
ਮੰਗਲਵਾਰ ਨੂੰ ਗਰੁੱਪ-ਡੀ ਦੇ ਆਖਰੀ ਮੈਚ ਵਿਚ ਨਾਈਜੀਰੀਆ 'ਤੇ ਜਿੱਤ ਉਸ ਨੂੰ ਦੂਜੇ ਸਥਾਨ ਦੇ ਨਾਲ ਨਾਕਆਊਟ ਗੇੜ ਵਿਚ ਪਹੁੰਚਾ ਦੇਵੇਗੀ। ਗਰੁੱਪ ਵਿਚ ਕ੍ਰੋਏਸ਼ੀਆ ਅਜੇ ਚੋਟੀ 'ਤੇ ਚੱਲ ਰਿਹਾ ਹੈ।
ਵੀਅਤਨਾਮ ਦਾ ਕਲਾਕਾਰ 'ਆਂਡਿਆਂ ਦੇ ਛਿਲਕਿਆਂ' ਨਾਲ ਬਣਾ ਰਿਹਾ ਹੈ ਵਿਸ਼ਵ ਕੱਪ ਸ਼ੁਭੰਕਰ
NEXT STORY