ਮਿਆਮੀ– ਲਿਓਨਿਲ ਮੈਸੀ ਨੇ ਇੰਟਰ ਮਿਆਮੀ ਦੇ ਨਾਲ ਆਪਣੇ ਕਰਾਰ ਨੂੰ ਆਪਣੇ 41ਵੇਂ ਜਨਮ ਦਿਨ ਤੱਕ ਵਧਾਉਣ ’ਤੇ ਸਹਿਮਤੀ ਜਤਾਈ ਹੈ। ਇਸ ਸਬੰਧੀ ਐੱਮ. ਐੱਲ. ਐੱਸ. ਕਲੱਬ ਨੇ ਇਹ ਜਾਣਕਾਰੀ ਦਿੱਤੀ। 38 ਸਾਲਾ ਮੈਸੀ, ਜਿਸ ਦਾ ਪਿਛਲਾ ਕਰਾਰ ਦਸੰਬਰ ਵਿਚ ਖਤਮ ਹੋਣ ਵਾਲਾ ਸੀ, ਨੇ 2028 ਦੇ ਅੰਤ ਤੱਕ ਚੱਲਣ ਵਾਲੇ ਇਸ ਸਮਝੌਤੇ ਦੀਆਂ ਵਿਅਕਤੀਗਤ ਸ਼ਰਤਾਂ ’ਤੇ ਸਹਿਮਤੀ ਜਤਾਈ ਹੈ।
ਸਾਂਝੇ ਮਾਲਕ ਡੇਵਿਡ ਬੈਕਹਮ ਨੇ ਇਕ ਬਿਆਨ ਵਿਚ ਕਿਹਾ, ‘‘ਸਾਡਾ ਟੀਚਾ ਇੰਟਰ ਮਿਆਮੀ ਤੇ ਇਸ ਸ਼ਹਿਰ ਵਿਚ ਸਰਵੋਤਮ ਖਿਡਾਰੀਆਂ ਨੂੰ ਲਿਆਉਣਾ ਸੀ ਤੇ ਅਸੀਂ ਠੀਕ ਕੀਤਾ ਹੈ। ਇਹ ਅਜੇ ਵੀ ਪਹਿਲਾਂ ਦੀ ਤਰ੍ਹਾਂ ਹੀ ਪ੍ਰਸਿੱਧ ਹੈ ਤੇ ਹੁਣ ਵੀ ਜਿੱਤਣਾ ਚਾਹੁੰਦਾ ਹੈ।’’
2023 ਵਿਚ ਕਲੱਬ ਵਿਚ ਸ਼ਾਮਲ ਹੋਣ ਤੋਂ ਬਾਅਦ ਤੋਂ ਮੈਸੀ ਨੇ 82 ਮੈਚਾਂ ਵਿਚ 71 ਗੋਲ ਕੀਤੇ ਹਨ ਤੇ 37 ਅਸਿਸਟ ਕੀਤੇ ਹਨ, ਜਿਸ ਨਾਲ ਮਿਆਮੀ ਨੂੰ 2023 ਲੀਗ ਕੱਪ ਤੇ 2024 ਸਪੋਰਟਸ ਸ਼ੀਲਡ ਜਿੱਤਣ ਵਿਚ ਮਦਦ ਮਿਲੀ। ਅਰਜਨਟੀਨਾ ਦੇ ਵਿਸ਼ਵ ਕੱਪ ਜੇਤੂ ਨੇ 29 ਗੋਲਾਂ ਨਾਲ ਇਸ ਸਾਲ ਦਾ ਐੱਮ. ਐੱਲ. ਐੱਸ. ਗੋਲਡਨ ਬੂਟ ਜਿੱਤਿਆ ਤੇ ਲੀਗ ਦੇ ਐੱਮ. ਵੀ. ਪੀ. ਐਵਾਰਡ ਲਈ ਚੁਣੇ ਗਏ 5 ਖਿਡਾਰੀਆਂ ਵਿਚੋਂ ਇਕ ਹੈ।
ਬੈਡਮਿੰਟਨ ਏਸ਼ੀਆ : ਭਾਰਤੀ ਖਿਡਾਰਨਾਂ ਕੁਆਰਟਰ ਫਾਈਨਲ ’ਚ ਪੁੱਜੀਆਂ
NEXT STORY