ਪੇਂਪਲੋਨਾ- ਧਾਕੜ ਖਿਡਾਰੀ ਲਿਓਨਿਲ ਮੇਸੀ ਨੇ ਸਪੇਨ ਦੇ 'ਚ ਦੋਸਤਾਨਾ ਮੈਚ 'ਚ ਐਸਟੋਨੀਆ ਦੇ ਖ਼ਿਲਾਫ਼ 5-0 ਦੀ ਜਿੱਤ ਦੇ ਦੌਰਾਨ ਪਹਿਲੀ ਵਾਰ ਅਰਜਨਟੀਨਾ ਵਲੋਂ ਪੰਜ ਗੋਲ ਦਾਗ਼ੇ ਤੇ ਕੌਮਾਂਤਰੀ ਪੁਰਸ਼ ਫੁੱਟਬਾਲ 'ਚ ਸਭ ਤੋਂ ਜ਼ਿਆਦਾ ਗੋਲ ਦਾਗ਼ਣ ਵਾਲਿਆਂ ਦੀ ਸੂਚੀ 'ਚ ਚੌਥੇ ਸਥਾਨ 'ਤੇ ਪੁੱਜ ਗਏ। ਅਰਜਨਟੀਨਾ ਦੀ ਟੀਮ ਪਿਛਲੇ 33 ਮੁਕਾਬਲਿਆਂ ਤੋਂ ਅਜੇਤੂ ਹੈ।
ਇਹ ਵੀ ਪੜ੍ਹੋ : ਭਾਰਤੀ ਪੁਰਸ਼ ਟੀਮ FIH Hockey 5 ਦੇ ਫਾਈਨਲ 'ਚ, ਪੋਲੈਂਡ ਨਾਲ ਹੋਵੇਗਾ ਸਾਹਮਣਾ
ਮੇਸੀ ਨੇ ਪਹਿਲੇ ਹਾਫ਼ 'ਚ ਪੈਨਲਟੀ ਕਿੱਕ 'ਤੇ ਗੋਲ ਸਮੇਤ ਦੋ ਗੋਲ ਦਾਗ਼ੇ ਤੇ ਫਿਰ ਦੂਜੇ ਹਾਫ਼ ਤਿੰਨ ਹੋਰ ਗੋਲ ਦਾਗ਼ ਕੇ ਆਪਣੇ ਕੌਮਾਂਤਰੀ ਗੋਲ ਦੀ ਗਿਣਤੀ 86 ਤਕ ਪਹੁੰਚਾਈ। ਅਰਜਨਟੀਨਾ ਦੇ ਇਸ ਸਟਾਰ ਖਿਡਾਰੀ ਨੇ ਇਸ ਦੌਰਾਨ ਹੰਗਰੀ ਦੇ ਸਾਬਕਾ ਮਹਾਨ ਖਿਡਾਰੀ ਫ੍ਰੇਨੇਕ ਪੁਸਕਾਸ ਨੂੰ ਪਿੱਛੇ ਛੱਡ ਦਿੱਤਾ ਜਿਨ੍ਹਾਂ ਦੇ ਨਾਂ 84 ਗੋਲ ਦਰਜ ਹਨ।
ਇਹ ਵੀ ਪੜ੍ਹੋ : ਹਨੀਮੂਨ 'ਤੇ ਗਏ ਦੀਪਕ ਚਾਹਰ ਨੂੰ ਭੈਣ ਮਾਲਤੀ ਦੀ ਸਲਾਹ- ਪਿੱਠ ਦਾ ਬਚਾਅ ਰੱਖਣਾ, ਵਿਸ਼ਵ ਕੱਪ ਨੇੜੇ ਹੈ
ਪੁਰਤਗਾਲ ਦੇ ਧਾਕੜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ 117 ਗੋਲ ਦੇ ਨਾਲ ਕੌਮਾਂਤਰੀ ਫੁੱਟਬਾਲ 'ਚ ਸਭ ਤੋਂ ਜ਼ਿਆਦਾ ਕੌਮਾਂਤਰੀ ਗੋਲ ਦਾਗ਼ਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ ਐਤਵਾਰ ਨੂੰ ਨੇਸ਼ਨਸ ਲੀਗ 'ਚ ਸਵਿਟਜ਼ਰਲੈਂਡ ਦੇ ਖ਼ਿਲਾਫ਼ ਪੁਰਤਗਾਲ ਦੀ 4-0 ਦੀ ਜਿੱਤ 'ਚ ਵੀ ਦੋ ਗੋਲ ਦਾਗ਼ੇ। ਉਨ੍ਹਾਂ ਤੋਂ ਬਅਦ ਈਰਾਨ ਦੇ ਅਲੀ ਦੇਈ (109) ਤੇ ਮਲੇਸ਼ੀਆ ਦੇ ਮੁਖਤਾਰ ਦਹਾਰੀ (89) ਦਾ ਨੰਬਰ ਆਉਂਦਾ ਹੈ। ਮੇਸੀ ਨੇ ਇਸ ਤੋਂ ਪਹਿਲਾਂ ਅਰਜਨਟੀਨਾ ਵਲੋਂ ਸੀਨੀਅਰ ਪੱਧਰ 'ਤੇ ਕਦੀ ਵੀ ਕਿਸੇ ਮੈਚ 'ਚ ਪੰਜ ਗੋਲ ਨਹੀਂ ਦਾਗ਼ੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਨੀਮੂਨ 'ਤੇ ਗਏ ਦੀਪਕ ਚਾਹਰ ਨੂੰ ਭੈਣ ਮਾਲਤੀ ਦੀ ਸਲਾਹ- ਪਿੱਠ ਦਾ ਬਚਾਅ ਰੱਖਣਾ, ਵਿਸ਼ਵ ਕੱਪ ਨੇੜੇ ਹੈ
NEXT STORY