ਪੈਰਿਸ- ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੇ ਫ੍ਰੈਂਚ ਲੀਗ 'ਚ ਪੈਰਿਸ ਸੇਂਟ ਜਰਮੇਨ ਲਈ ਪਹਿਲਾ ਗੋਲ ਦਾਗ਼ਿਆ ਜਦਕਿ ਕਿਲੀਆਨ ਐਮਬਾਪੇ ਨੇ ਆਪਣੇ ਕਰੀਅਰ ਦਾ ਸਭ ਤੋਂ ਤੇਜ਼ ਗੋਲ ਕਰਨ ਦੀ ਉਪਲੱਬਧੀ ਹਾਸਲ ਕੀਤੀ ਜਿਸ ਨਾਲ ਕਲੱਬ ਨੇ ਨਾਨਤੇਸ 'ਤੇ 3-1 ਨਾਲ ਜਿੱਤ ਦਰਜ ਕੀਤੀ। ਮੇਸੀ ਨੇ ਪੈਰਿਸ ਸੇਂਟ ਜਰਮੇ (ਪੀ. ਐੱਸ. ਜੀ.) ਦੀ ਜਿੱਤ 'ਚ ਐਮਬਾਪੇ ਦੇ ਪਾਸ ਤੇ 87ਵੇਂ ਮਿੰਟ 'ਚ ਗੋਲ ਕੀਤਾ।
ਇਨ੍ਹਾਂ ਗਰਮੀਆਂ 'ਚ ਬਾਰਸੀਲੋਨਾ ਛੱਡ ਕੇ ਪੀ. ਐੱਸ. ਜੀ. ਨਾਲ ਜੁੜੇ ਮੇਸੀ ਆਪਣੀ ਨਵੀਂ ਟੀਮ ਲਈ ਚੈਂਪੀਅਨਜ਼ ਲੀਗ 'ਚ ਤਿੰਨ ਗੋਲ ਕਰ ਚੁੱਕੇ ਹਨ ਪਰ ਲੀਗ 'ਚ ਪਿਛਲੇ ਪੰਜ ਮੁਕਾਬਲਿਆਂ 'ਚ ਉਹ ਗੋਲ ਨਹੀਂ ਕਰ ਸਕੇ ਸਨ। ਨੌ ਵਾਰ ਦੀ ਚੈਂਪੀਅਨ ਪੀ. ਐੱਸ. ਜੀ. ਨੇ ਰੇਨੇਸ 'ਤੇ 12 ਅੰਕਾਂ ਦੀ ਬੜ੍ਹਤ ਬਣਾ ਲਈ ਹੈ ਜੋ ਮੋਂਟਪੇਲੀਅਰ 'ਤੇ 2-0 ਨਾਲ ਆਸਾਨ ਜਿੱਤ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ।
IND vs NZ, 3rd T20 : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 185 ਦੌੜਾਂ ਦਾ ਟੀਚਾ
NEXT STORY