ਅਮਰੀਕਾ- ਸਟਾਰ ਸਟ੍ਰਾਈਕਰ ਲਿਓਨਲ ਮੈਸੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਗੋਲ ਕੀਤਾ ਅਤੇ ਇਕ ਗੋਲ ਕਰਨ ’ਚ ਮਦਦ ਕੀਤੀ, ਜਦਕਿ ਮਿਆਮੀ ਨੇ ਮੇਜਰ ਸਾਕਰ ਲੀਗ ਫੁੱਟਬਾਲ ਟੂਰਨਾਮੈਂਟ ’ਚ ਨਿਊਯਾਰਕ ਰੈੱਡ ਬੁੱਲਜ਼ ਨੂੰ 4-1 ਨਾਲ ਹਰਾਇਆ। ਇੰਟਰ ਮਿਆਮੀ ਨੇ ਇਸ ਤਰ੍ਹਾਂ ਡਲਾਸ ਕੋੋਲੋਂ 4-3 ਦੀ ਹਾਰ ਤੋਂ ਬਾਅਦ ਵਾਪਸੀ ਕੀਤੀ। ਪਿਛਲੇ ਮੈਚ ’ਚ ਹਾਰ ਨਾਲ ਉਸ ਦਾ 8 ਮੈਚਾਂ ’ਚ ਅਜੇਤੂ ਕ੍ਰਮ ਟੁੱਟ ਗਿਆ ਸੀ। ਮੈਸੀ ਨੇ ਸ਼ਨੀਵਾਰ ਦੀ ਰਾਤ ਖੇਡੇ ਗਏ ਮੈਚ ’ਚ 67ਵੇਂ ਮਿੰਟ ’ਚ ਗੋਲ ਕੀਤਾ।
ਇਸ ਤੋਂ ਪਹਿਲਾਂ ਪਿਕਾਲਟ ਨੇ 9ਵੇਂ ਮਿੰਟ ’ਚ ਗੋਲ ਕਰ ਕੇ ਮਿਆਮੀ ਨੂੰ 1-0 ਦੀ ਬੜ੍ਹਤ ਦੁਆਈ। ਮਾਸਰੇਲੋ ਵੇਈਗਾਂਟਸ ਨੇ 30ਵੇਂ ਮਿੰਟ ਅਤੇ ਲੁਈ ਸੁਆਰੇਜ਼ ਨੇ 39ਵੇਂ ਮਿੰਟ ’ਚ ਗੋਲ ਕਰ ਕੇ ਮਿਆਮੀ ਨੂੰ 3-0 ਦੀ ਬੜ੍ਹਤ ਦੁਆਈ ਸੀ। ਰੈੱਡ ਬੁੱਲਜ਼ ਵਲੋਂ ਇਕੋ-ਇਕ ਗੋਲ ਮੁਹੰਮਦ ਸੋਫੋ ਨੇ 43ਵੇਂ ਮਿੰਟ ’ਚ ਕੀਤਾ।
ਸੂਰਿਆਵੰਸ਼ੀ ਦੀ ਧਮਾਕੇਦਾਰ ਪਾਰੀ ਦੇਖ ਮੋਦੀ ਨੇ ਬੰਨ੍ਹੇ ਤਾਰੀਫਾਂ ਦੇ ਪੁਲ
NEXT STORY