ਨਵੀਂ ਦਿੱਲੀ— ਅਰਜਨਟੀਨਾ ਦਾ ਸਟਾਰ ਖਿਡਾਰੀ ਲਿਓਨਲ ਮੈਸੀ ਸ਼ਨੀਵਾਰ ਨੂੰ ਕੈਂਪ ਨੋਡ ਸਟੇਡੀਅਮ 'ਚ ਸੇਵਿਲਾ ਖਿਲਾਫ ਹੋਣ ਵਾਲੇ ਮੈਚ 'ਚ ਸਪੇਨ ਦੇ ਫੁੱਟਬਾਲ ਕਲੱਬ ਬਾਰਸੀਲੋਨਾ ਦੇ ਲਈ ਆਪਣਾ 600ਵਾਂ ਮੈਚ ਖੇਡੇਗਾ। ਸਿਰਫ ਜਾਵੀ ਹਰਨਾਡੇਜ਼ (767) ਅਤੇ ਆਦ੍ਰੇਸ ਇਨਿਏਸਤਾ (642) ਨੇ ਹੀ ਬਾਰਸੀਲੋਨਾ ਦੇ ਲਈ ਮੈਸੀ ਤੋਂ ਜ਼ਿਆਦਾ ਮੈਚ ਖੇਡੇ ਹਨ।
ਮੈਸੀ ਨੇ 16 ਅਕਤੂਬਰ 2004 ਨੂੰ ਬਾਰਸੀਲੋਨਾ ਦੇ ਲਈ ਪਹਿਲਾਂ ਮੈਚ ਖੇਡਿਆ ਸੀ। ਇਕ ਰਿਪੋਰਟ ਦੇ ਮੁਤਾਬਕ ਮੈਸੀ ਨੇ ਕਲੱਬ 'ਚ ਹੁਣ ਤੱਕ 523 ਗੋਲ ਕੀਤੇ ਹਨ ਅਤੇ ਇਸ ਮਾਮਲੇ 'ਚ ਕੋਈ ਖਿਡਾਰੀ ਉਸ ਦੇ ਨੇੜੇ ਵੀ ਨਹੀਂ ਹੈ। ਮੈਸੀ ਨੇ ਸੇਵਿਲ ਦੇ ਖਿਲਾਫ 21 ਲੀਗ ਮੈਚਾਂ 'ਚ 23 ਗੋਲ ਕੀਤੇ ਹਨ। ਮੈਸੀ ਦੇ ਫਾਰਮ ਨੂੰ ਦੇਖਦੇ ਹੋਏ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਉਹ ਸ਼ਨੀਵਾਰ ਨੂੰ ਗੋਲ ਨਾ ਕਰ ਸਕੇ। ਬਾਰਸੀਲੋਨਾ ਸਪੇਨਿਸ਼ ਲੀਗ 'ਚ 28 ਅੰਕਾਂ ਦੇ ਨਾਲ ਸਿਖਰ ਸਥਾਨ 'ਤੇ ਮੌਜੂਦ ਹੈ ਜਦੋਂ ਕਿ ਸੇਵਿਆ 19 ਅੰਕਾਂ ਦੇ ਨਾਲ ਪੰਜਵੇ ਸਥਾਨ 'ਤੇ ਹੈ।
ਸੇਵਿਆ ਦੇ ਖਿਲਾਫ ਹੋਣ ਵਾਲੇ ਮੈਤ 'ਚ ਬਾਰਸੀਲੋਨਾ ਦੇ ਅੰਦਰੇ ਗੋਮਸ, ਡੇਮਬਲੇ ਅਤੇ ਰਾਫਿਨਹਾ ਸੱਟ ਦੇ ਕਾਰਨ ਨਹੀਂ ਖੇਡ ਸਕੇਗਾ। ਸੇਵਿਆ ਨੂੰ ਬਾਰਸੀਲੋਨਾ ਖਿਲਾਫ ਪਿਛਲੇ 10 'ਚੋਂ 9 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਅਵਾਰਡ ਸਮਾਰੋਹ 'ਚ ਸ਼੍ਰੀਲੰਕਾਈ ਕ੍ਰਿਕਟਰਾਂ ਨੇ ਗਾਇਆ 'ਪਹਿਲਾ ਨਸ਼ਾ' (ਦੇਖੋ ਵੀਡੀਓ)
NEXT STORY