ਆਬੂ ਧਾਬੀ- ਲਗਾਤਾਰ 3 ਹਾਰਾਂ ਝੱਲਣ ਤੋਂ ਬਾਅਦ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਧੁਨੰਤਰਾਂ ਤੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੂੰ ਮੰਗਲਵਾਰ ਨੂੰ ਪੰਜਾਬ ਕਿੰਗਜ਼ ਆਈ. ਪੀ. ਐੱਲ. ਮੁਕਾਬਲੇ ਵਿਚ ਆਪਣੀਆਂ ਗਲਤੀਆਂ ਵਿਚ ਸੁਧਾਰ ਕਰਕੇ ਜਿੱਤ ਦੇ ਰਸਤੇ 'ਤੇ ਪਰਤਣਾ ਹੀ ਪਵੇਗਾ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਯੂ. ਏ. ਈ. ਵਿਚ ਆਈ. ਪੀ. ਐੱਲ. ਦੀ ਬਹਾਲੀ ਹੋਣ ਤੋਂ ਬਾਅਦ ਮੁੰਬਈ 3 ਮੈਚਾਂ ਵਿਚ ਹਾਰ ਨਾਲ 7ਵੇਂ ਸਥਾਨ 'ਤੇ ਖਿਸਕ ਗਈ ਹੈ। ਉਸਦੇ 10 ਮੈਚਾਂ ਵਿਚੋਂ 8 ਅੰਕ ਬਨ। ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਚੇਨਈ ਸੁਪਰ ਕਿੰਗਜ਼ ਵਿਰੁੱਧ ਉਹ ਟੀਚੇ ਦਾ ਪਿੱਛਾ ਨਹੀਂ ਕਰ ਸਕੀ ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਕੇ ਹਾਰ ਗਈ।
ਇਹ ਖ਼ਬਰ ਪੜ੍ਹੋ- ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ
ਪੰਜ ਵਾਰ ਦੀ ਚੈਂਪੀਅਨ ਟੀਮ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਦੂਜੇ ਪਾਸੇ ਪੰਜਾਬ 5ਵੇਂ ਸਥਾਨ 'ਤੇ ਹੈ, ਜਿਸ ਨੇ ਪਿਛਲੇ ਮੈਚ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ। ਉਸਦੇ ਵੀ 10 ਮੈਚਾਂ ਵਿਚੋਂ 8 ਅੰਕ ਹਨ ਅਤੇ ਉਹ ਆਉਣ ਵਾਲੇ ਮੈਚਾਂ ਵਿਚ ਕੋਈ ਢਿੱਲ ਵਰਤਣ ਦੀ ਸਥਿਤੀ ਵਿਚ ਨਹੀਂ ਹੈ। ਪੰਜਾਬ ਕੋਲ ਉੱਚ ਦਰਜੇ ਦੇ ਵਿਦੇਸ਼ੀ ਤੇ ਭਾਰਤੀ ਖਿਡਾਰੀ ਹਨ ਪਰ ਇਹ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਕਦੇ ਨਹੀਂ ਕਰ ਸਕੀ। ਉਸ ਤੋਂ ਬਾਅਦ ਪਿਛਲੇ ਮੈਚ ਵਿਚ ਤਿੰਨ ਬਦਲਾਅ ਕੀਤੇ ਤੇ ਜਿੱਤ ਮਿਲੀ। ਕਪਤਾਨ ਕੇ. ਐੱਲ. ਰਾਹੁਲ ਦੀ ਅਗਵਾਈ ਵਿਚ ਪੰਜਾਬ ਕੋਲ ਚੰਗੇ ਬੱਲੇਬਾਜ਼ ਹਨ।
ਇਹ ਖ਼ਬਰ ਪੜ੍ਹੋ- ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਯੂਵੇਂਟਸ ਦੀ ਸੰਘਰਸ਼ਪੂਰਨ ਜਿੱਤ, ਜ਼ਖਮੀ ਹੋਣ 'ਤੇ ਰੋਂਦੇ ਹੋਏ ਮੈਦਾਨ ਤੋਂ ਬਾਹਰ ਨਿਕਲੇ ਡਾਇਬਾਲਾ
NEXT STORY