ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਮੁੰਬਈ ਇੰਡੀਅਨਜ਼ ਦੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਟੀਮ ਨੂੰ 165 ਦੌੜਾਂ 'ਤੇ ਰੋਕ ਦਿੱਤਾ। ਇਕ ਸਮੇਂ 'ਤੇ ਲੱਗ ਰਿਹਾ ਸੀ ਕਿ ਕੋਲਕਾਤਾ ਦੀ ਟੀਮ ਬਹੁਤ ਆਸਾਨੀ ਨਾਲ 200 ਦੌੜਾਂ ਦਾ ਅੰਕੜਾ ਛੂਹ ਲਵੇਗੀ ਪਰ ਜਸਪ੍ਰੀਤ ਬੁਮਰਾਹ ਦੀ ਘਾਤਕ ਗੇਂਦਬਾਜ਼ੀ ਨੇ ਕੋਲਕਾਤਾ ਦੀ ਬੱਲੇਬਾਜ਼ੀ ਨੂੰ ਤੋੜ ਦਿੱਤਾ। ਬੁਮਰਾਹ ਨੇ ਆਪਣੇ ਆਈ. ਪੀ. ਐੱਲ. ਕਰੀਅਰ ਦੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 10 ਦੌੜਾਂ 'ਤੇ 5 ਵਿਕਟਾਂ ਆਪਣੇ ਨਾਂ ਕੀਤੀਆਂ।
ਇਹ ਖ਼ਬਰ ਪੜ੍ਹੋ- ਵਨ ਡੇ ਸੀਰੀਜ਼ ਰੱਦ, ਹੁਣ ਸ਼੍ਰੀਲੰਕਾ 'ਚ ਸਿਰਫ ਟੈਸਟ ਸੀਰੀਜ਼ ਖੇਡੇਗਾ ਪਾਕਿਸਤਾਨ
ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਲਈ ਦੂਜੇ ਦਰਜੇ ਦੀ ਭਾਰਤੀ ਹਾਕੀ ਟੀਮ ਦਾ ਐਲਾਨ, ਰੁਪਿੰਦਰ ਪਾਲ ਸਿੰਘ ਬਣੇ ਕਪਤਾਨ
ਆਈ. ਪੀ. ਐੱਲ. ਵਿਚ ਸਭ ਤੋਂ ਬਿਹਤਰੀਨ ਗੇਂਦਬਾਜ਼ੀ ਸਪੇਲ
6/12 ਅਲਜ਼ਾਰੀ ਜੋਸੇਫ, ਮੁੰਬਈ ਬਨਾਮ ਹੈਦਰਾਬਾਦ, 2019
6/14 ਸੋਹੇਲ ਤਨਵੀਰ, ਰਾਜਸਥਾਨ ਬਨਾਮ ਚੇਨਈ, 2008
6/19 ਐਡਮ ਜੰਪਾ, ਆਰ. ਪੀ. ਐੱਸ. ਬਨਾਮ ਹੈਦਰਾਬਾਦ, 2016
5/5 ਅਨਿਲ ਕੁੰਬਲੇ, ਬੈਂਗਲੁਰੂ ਬਨਾਮ ਰਾਜਸਥਾਨ, 2009
5/10 ਜਸਪ੍ਰੀਤ ਬੁਮਰਾਹ, ਮੁੰਬਈ ਬਨਾਮ ਕੋਲਕਾਤਾ, 2022
ਮੁੰਬਈ ਇੰਡੀਅਨਜ਼ ਦੇ ਲਈ 5 ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
ਲਸਿਥ ਮਲਿੰਗਾ ਬਨਾਮ ਦਿੱਲੀ ਕੈਪੀਟਲਸ
ਹਰਭਜਨ ਸਿੰਘ ਬਨਾਮ ਚੇਨਈ ਸੁਪਰ ਕਿੰਗਜ਼
ਮੁਨਾਫ ਪਟੇਲ ਬਨਾਮ ਪੰਜਾਬ ਕਿੰਗਜ਼
ਅਲਜਾਰੀ ਜੋਸੇਫ ਬਨਾਮ ਸਨਰਾਈਜ਼ਰਜ਼ ਹੈਦਰਾਬਾਦ
ਜਸਪ੍ਰੀਤ ਬੁਮਰਾਹ ਬਨਾਮ ਕੋਲਕਾਤਾ ਨਾਈਟ ਰਾਈਡਰਜ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
IPL 2022 : ਕੋਲਕਾਤਾ ਨੇ ਮੁੰਬਈ ਨੂੰ 52 ਦੌੜਾਂ ਨਾਲ ਹਰਾਇਆ
NEXT STORY