ਲੰਡਨ— ਪਾਕਿਸਤਾਨੀ ਕੋਚ ਮਿਕੀ ਆਰਥਰ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਟੀਮ ਦਾ ਵਰਲਡ ਕੱਪ 'ਚ ਸਫਰ ਉਸ ਤਰ੍ਹਾਂ ਦਾ ਨਹੀਂ ਰਿਹਾ, ਜਿਸ ਤਰ੍ਹਾਂ ਉਨ੍ਹਾਂ ਨੇ ਉਮੀਦ ਲਾਈ ਸੀ। ਸੈਮੀਫਾਈਨਲ 'ਚ ਪਹੁੰਚਣ ਲਈ ਪਾਕਿਸਤਾਨ ਨੂੰ ਵੱਡੇ ਫਰਕ ਨਾਲ ਜਿੱਤ ਦਰਜ ਕਰਨੀ ਪੈਂਦੀ ਪਰ ਉਹ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹੀ ਹਰਾ ਸਕੀ ਜਿਸ ਨਾਲ ਉਸ ਦੀ ਵਰਲਡ ਕੱਪ ਦੀ ਮਹਿੰਮ ਖਤਮ ਹੋ ਗਈ। ਆਰਥਰ ਦਾ ਕਰਾਰ ਟੂਰਨਾਮੈਂਟ ਦੇ ਬਾਅਦ ਖਤਮ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਕਾਫੀ ਉਤਰਾਅ-ਚੜ੍ਹਾਅ ਵਾਲੀ ਰਹੀ ਪਰ ਇਸ ਦਾ ਅੰਤ ਕਾਫੀ ਨਿਰਾਸ਼ਾਜਨਕ ਰਿਹਾ।

ਆਰਥਰ ਨੇ ਪੱਤਰਕਾਰਾਂ ਨੂੰ ਕਿਹਾ, ''ਜਿਸ ਤਰ੍ਹਾਂ ਦੀ ਉਮੀਦ ਅਸੀਂ ਕਰ ਰਹੇ ਸੀ, ਸਾਡੀ ਮੁਹਿੰਮ ਉਸ ਤਰ੍ਹਾਂ ਖਤਮ ਨਹੀਂ ਹੋਈ। ਸਾਡਾ ਸਫਰ 'ਕਿੰਤੂ-ਪ੍ਰੰਤੂ' ਵਾਲਾ ਰਿਹਾ।'' ਉਨ੍ਹਾਂ ਕਿਹਾ, ''ਜੇਕਰ ਅਸੀਂ ਆਪਣੇ ਪਹਿਲੇ ਪੰਜ ਮੈਚਾਂ ਅਤੇ ਫਿਰ ਅੰਤ ਦੇ ਪੰਜ ਮੈਚਾਂ ਨੂੰ ਦੇਖਾਂਗੇ ਤਾਂ ਸਾਡੀ ਮੁਹਿੰਮ ਬਿਲਕੁਲ ਵੱਖ ਤਰ੍ਹਾਂ ਦੀ ਰਹੀ ਜੋ ਕਾਫੀ ਨਿਰਾਸ਼ਾਜਨਕ ਹੈ।'' ਪਾਕਿਸਤਾਨ ਨੂੰ ਆਖ਼ਰੀ ਚਾਰ 'ਚ ਪਹੁੰਚਣ ਲਈ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਦੀ ਜ਼ਰੂਰਤ ਸੀ ਅਤੇ ਆਰਥਰ ਨੇ ਕਿਹਾ ਕਿ ਸ਼ੁਰੂ 'ਚ ਬੰਗਲਾਦੇਸ਼ ਦੇ ਖਿਲਾਫ ਵੱਡੀ ਜਿੱਤ ਹਾਸਲ ਕਰਨ ਦਾ ਟੀਚਾ ਬਣਾਇਆ ਗਿਆ ਸੀ ਪਰ ਸਲੋਅ ਪਿੱਚ ਕਾਰਨ ਇਹ ਅਸੰਭਵ ਹੋ ਗਿਆ। ਉਨ੍ਹਾਂ ਕਿਹਾ, ''ਅਸੀਂ ਟਾਸ ਜਿੱਤਿਆ ਜੋ ਚੰਗੀ ਸ਼ੁਰੂਆਤ ਸੀ। 400 ਦੌੜਾਂ ਬਣਾਉਣ ਦਾ ਟੀਚਾ ਸੀ ਜੋ ਸਲੋਅ ਪਿੱਚ ਕਾਰਨ ਦੌੜਾਂ ਬਣਾਉਣਾ ਸੌਖਾ ਨਹੀਂ ਸੀ। ਇਸ ਲਈ ਇਹ ਟੀਚਾ ਪੂਰਾ ਨਾ ਹੋ ਸਕਿਆ।''
ਸੁਰੱਖਿਆ 'ਚ ਸੰਨ੍ਹ : ਭਾਰਤ-ਸ਼੍ਰੀਲੰਕਾ ਮੈਚ ਦੌਰਾਨ ਉਡਿਆ 'ਜਸਟਿਸ ਫਾਰ ਕਸ਼ਮੀਰ' ਬੈਨਰ ਵਾਲਾ ਜਹਾਜ਼
NEXT STORY