ਚੰਡੀਗੜ੍ਹ : ਭਾਰਤ ਦੇ ਮਹਾਨ ਫਰਾਟਾ ਦੌੜਾਕ ਮਿਲਖਾ ਸਿੰਘ ਇਕ ਮਹੀਨੇ ਤੱਕ ਕੋਰੋਨਾ ਵਾਇਰਸ ਨਾਲ ਜੂਝਣ ਤੋਂ ਬਾਅਦ ਸ਼ੁੱਕਰਵਾਰ (18 ਜੂਨ) ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਮਿਲਖਾ ਸਿੰਘ ਪੀ.ਜੀ.ਆਈ. ਵਿਚ ਦਾਖ਼ਲ ਸਨ। ਅੱਜ ਯਾਨੀ 19 ਜੂਨ ਨੂੰ ਉਨ੍ਹਾਂ ਦਾ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਰਸਮਾਂ ਵੇਲੇ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ।
ਇਹ ਵੀ ਪੜ੍ਹੋ: ਅਲਵਿਦਾ ਮਿਲਖਾ ਸਿੰਘ, ਜਾਣੋ ਮਹਾਨ ਦੌੜਾਕ ਦੀ ਆਖ਼ਰੀ ਇੱਛਾ ਜੋ ਰਹਿ ਗਈ ਅਧੂਰੀ
ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦਾ ਬੇਟਾ ਗੋਲਫਰ ਜੀਵ ਮਿਲਖਾ ਸਿੰਘ ਅਤੇ 3 ਬੇਟੀਆਂ ਹਨ। 4 ਵਾਰ ਦੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਮਿਲਖਾ ਸਿੰਘ ਨੇ 1958 ਰਾਸ਼ਟਰਮੰਡਲ ਖੇਡਾਂ ਵਿਚ ਵੀ ਸੋਨਾ ਤਮਗਾ ਹਾਸਲ ਕੀਤਾ ਸੀ। ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਰਦਸ਼ਨ ਹਾਲਾਂਕਿ 1960 ਦੀਆਂ ਰੋਮ ਓਲੰਪਿਕ ਵਿਚ ਸੀ, ਜਿਸ ਵਿਚ ਉਹ 400 ਮੀਟਰ ਫਾਈਨਾਲ ਵਿਚ ਚੌਥੇ ਸਥਾਨ ’ਤੇ ਰਹੇ ਸਨ। ਉਨ੍ਹਾਂ 1956 ਅਤੇ 1964 ਓਲੰਪਿਕ ਵਿਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੂੰ 1956 ਵਿਚ ਪਦਮਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਰੋਨਾਲਡੋ ਨੇ ਰਚਿਆ ਇਤਿਹਾਸ, ਇੰਸਟਾਗ੍ਰਾਮ ’ਤੇ 300 ਮਿਲੀਅਨ ਫਾਲੋਅਰਸ ਵਾਲੇ ਬਣੇ ਪਹਿਲੇ ਵਿਅਕਤੀ
ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਇਕ ਦਿਨਾ ਸਰਕਾਰੀ ਸੋਗ ਵੀ ਐਲਾਨਿਆ ਹੈ। ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਹੋਰ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਨਾਲ ਪੀੜਤ ਸਨ। ਉਨ੍ਹਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। 13 ਜੂਨ ਨੂੰ ਕੋਵਿਡ ਕਾਰਨ ਹਾਲਤ ਵਿਗੜਤ ’ਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਮਿਲਖਾ ਸਿੰਘ ਪੀ.ਜੀ.ਆਈ. ਵਿਚ ਦਾਖ਼ਲ ਹੋਣ ਦੀ ਵਜ੍ਹਾ ਨਾਲ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ ਸਨ।
ਇਹ ਵੀ ਪੜ੍ਹੋ: ਸ਼ਰਮਨਾਕ: 16 ਸਾਲਾ ਪੁੱਤਰ ਨੇ ਰੋਲ਼ੀ ਮਾਂ ਦੀ ਪੱਤ, ਨਸ਼ੇ ਦੀ ਲੋਰ 'ਚ ਭੁੱਲਿਆ ਪਵਿੱਤਰ ਰਿਸ਼ਤਾ
ਜਦੋਂ ਮਿਲਖਾ ਸਿੰਘ ਦੀ ਪਰਮੋਸ਼ਨ ਲਈ ਪ੍ਰਧਾਨ ਮੰਤਰੀ ਨਹਿਰੂ ਨੇ ਬਦਲ ਦਿੱਤਾ ਸੀ ਇਹ ਨਿਯਮ
NEXT STORY