ਨਵੀਂ ਦਿੱਤੀ : ਪਾਕਿਸਤਾਨ ਪਹਿਲਵਾਨਾਂ ਦੇ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ 'ਚ ਭਾਗ ਲੈਣ ਦਾ ਹਾਹ ਤੱਦ ਸਾਫ ਹੋਇਆ ਜਦੋਂ ਭਾਰਤੀ ਕੁਸ਼ਤੀ ਮਹਾਸੰਘ ਨੇ ਗੁਆਂਢੀ ਦੇਸ਼ ਦੇ ਦਲ ਦੇ ਮੂਵਮੈਂਟ ਨੂੰ ਟੂਰਨਾਮੈਂਟ ਸਥਲ ਤੱਕ ਹੀ ਸੀਮਤ ਰੱਖਣ ਦਾ ਵਾਅਦਾ ਕੀਤਾ। ਭਾਰਤੀ ਕੁਸ਼ਤੀ ਮਹਸੰਘ ਨੂੰ ਕੱਲ ਹੀ ਚੈਂਪੀਅਨਸ਼ਿਪ ਲਈ ਮੰਨਜੂਰੀ ਮਿਲੀ ਸੀ ਪਰ ਗ੍ਰਹਿ ਮੰਤਰਾਲੇ ਨੇ ਚੈਂਪੀਅਨਸ਼ਿਪ 'ਚ ਪਾਕਿਸਤਾਨ, ਇਰਾਕ ਅਤੇ ਅਫਗਾਨਿਸਤਾਨ ਦੀ ਭਾਗੀਦਾਰੀ 'ਤੇ ਰੋਕ ਲਗਾ ਦਿੱਤੀ ਸੀ। ਜਿਸਦਾ ਆਯੋਜਨ 17 ਤੋਂ 22 ਜੁਲਾਈ ਤੱਕ ਕੇਡੀ ਜਾਧਵ ਸਟੇਡੀਅਮ 'ਚ ਕੀਤਾ ਜਾਵੇਗਾ।
ਪਾਕਿਸਤਾਨ ਪਹਿਲਵਾਨ 2015 ਏਸ਼ੀਆਈ ਕੈਡਿਟ ਚੈਂਪੀਅਨਸ਼ਿਪ 'ਚ ਭਾਗ ਨਹੀਂ ਲੈ ਸਕੇ ਸਨ ਕਿਉਂਕਿ ਗ੍ਿਰਹ ਮੰਤਰਾਲੇ ਨੇ ਉਨ੍ਹਾਂ ਨੂੰ ਮੰਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤੀ ਕੁਸ਼ਤੀ ਮਹਾਸੰਘ ਦੇ ਸਹਾਇਕ ਸਚਿਵ ਵਿਨੋਦ ਤੋਮਰ ਨੇ ਮੀਡੀਆ ਨੂੰ ਕਿਹਾ, ਸਾਨੂੰ ਗ੍ਰਹਿ ਮੰਤਰਾਲੇ ਤੋਂ ਸੰਦੇਸ਼ ਮਿਲਿਆ ਕਿ, ਪਾਕਿਸਤਾਨ ਦੇ ਪਹਿਲਵਾਨ ਭਾਰਤ ਆ ਕੇ ਮੁਕਾਬਲਿਆਂ 'ਚ ਭਾਗ ਲੈ ਸਕਦੇ ਹਨ, ਪਰ ਇਸਦੇ ਲਈ ਕ੍ਰਾਈਮ ਬ੍ਰਾਂਚ ਅੱਗੇ ਵਾਅਦਾ ਕਰਨਾ ਪਿਆ ਕਿ, ਅਸੀਂ ਪਹਿਲਵਾਨਾਂ ਦੀ ਜ਼ਿੰਮੇਵਾਰੀ ਲਵਾਂਗੇ। ਭਾਰਤੀ ਮਹਾਸੰਘ ਨੇ ਇਹ ਵੀ ਕਿਹਾ, ਕਿ ਇਰਾਕ ਅਤੇ ਪਾਕਿਸਤਾਨ ਦੇ ਪਹਿਲਵਾਨਾਂ ਨੇ ਟੂਰਨਾਮੈਂਟ ਫ੍ਰੀ-ਸਟਾਈਲ ਅਤੇ ਗ੍ਰੀਕੋ ਰੋਮਨ ਦੇ ਲਈ ਕੋਈ ਵੀ ਦਾਖਲਾ ਨਹੀਂ ਭੇਜਿਆ ਹੈ।
ਫਰਾਂਸ 'ਚ ਵਿਸ਼ਵ ਕੱਪ ਦੀ ਜਿੱਤ ਦੇ ਜਸ਼ਨ ਦੌਰਾਨ ਭਾਜੜ, 27 ਜ਼ਖ਼ਮੀ
NEXT STORY