ਦੁਬਈ— ਭਾਰਤ ਟੀਮ ਦੀ ਸਟਾਰ ਮਹਿਲਾ ਬੱਲੇਬਾਜ਼ ਮਿਤਾਲੀ ਰਾਜ ਆਈ. ਸੀ. ਸੀ. ਦੀ ਮਹਿਲਾ ਬੱਲੇਬਾਜ਼ਾਂ ਦੀ ਰੈਕਿੰਗ 'ਚ ਦੂਜੇ ਸਥਾਨ 'ਤੇ ਬਰਕਰਾਰ ਹੈ ਪਰ ਬ੍ਰਿਟੇਨ 'ਚ ਚੱਲ ਰਹੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਉਸ ਨੇ ਸਿਖਰ 'ਤੇ ਚੱਲ ਰਹੀ ਆਸਟਰੇਲੀਆ ਦੀ ਮੇਗ ਲੈਨਿੰਗ ਅਤੇ ਆਪਣੇ ਵਿਚਾਲੇ ਦੇ ਅੰਤਰ ਨੂੰ ਘੱਟ ਕਰ ਦਿੱਤਾ ਹੈ।
ਨਿਊਜ਼ੀਲੈਂਡ ਖਿਲਾਫ ਕਰੋ ਜਾ ਮਰੋ ਦੇ ਮੁਕਾਬਲੇ 'ਚ ਸੈਂਕੜੇ ਦੇ ਨਾਲ ਭਾਰਤ ਨੂੰ ਸੈਮੀਫਾਈਨਲ 'ਚ ਜਗ੍ਹਾ ਦਿਵਾਉਣ ਵਾਲੀ ਮਿਤਾਲੀ ਰਾਜ ਨੇ ਹੁਣ ਤੱਕ ਟੂਰਨਾਮੈਂਟਾਂ 'ਚ 365 ਦੌੜਾਂ ਬਣਾਈਆਂ ਹਨ। ਕੁਝ ਦਿਨ ਪਹਿਲਾਂ ਇਕ ਵਨ ਡੇ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ੀ ਬਣੀ ਭਾਰਤੀ ਕਪਤਾਨ ਮਿਤਾਲੀ ਰਾਜ ਦੇ 774 ਰੈਟਿੰਗ ਅੰਕ ਅਤੇ ਉਹ ਸਿਖਰ 'ਤੇ ਚੱਲ ਰਹੀ ਲੈਨਿੰਗ ਤੋਂ ਸਿਰਫ ਪੰਜ ਅੰਕ ਪਿੱਛੇ ਹੈ। ਭਾਰਤ ਦੀ ਕੋਈ ਹੋਰ ਬੱਲੇਬਾਜ਼ ਸਿਖਰ 10 'ਚ ਨਹੀਂ ਹੈ।
ਗੇਂਦਬਾਜਾਂ 'ਚ ਝੂਲਨ ਗੋਸਵਾਮੀ ਨੂੰ ਤਿੰਨ ਜਦੋਂ ਕਿ ਏਕਤਾ ਬਿਸ਼ਟ ਨੂੰ ਇਕ ਸਥਾਨ ਦਾ ਨੁਕਸਾਨ ਚੁੱਕਣਾ ਪਿਆ ਹੈ ਅਤੇ ਇਹ ਕ੍ਰਮਸ਼ਾ 6 ਅਤੇ 7 ਵੇਂ ਸਥਾਨ 'ਤੇ ਹੈ। ਟੀਮ ਰੈਕਿੰਗ 'ਚ ਆਸਟਰੇਲੀਆ ਇਕ ਅੰਕ ਦੇ ਫਾਇਦੇ ਨਾਲ 128 ਅੰਕ ਦੇ ਨਾਲ ਸਿਖਰ 'ਤੇ ਹੈ। ਉਸ ਤੋਂ ਬਾਅਦ ਨਿਊਜ਼ੀਲੈਂਡ (118), ਭਾਰਤ (113) ਅਤੇ ਵੈਸਟਇੰਡੀਜ਼ (104) ਦਾ ਨੰਬਰ ਆਉਦਾ ਹੈ।
ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਬਣ ਸਕਦੈ ਹਨ ਭਰਤ ਅਰੁਣ
NEXT STORY