ਸਪੋਰਟਸ ਡੈਸਕ: ਦੱਖਣੀ ਅਫਰੀਕਾ ਦੇ ਖ਼ਿਲਾਫ਼ ਤੀਜੇ ਵਨਡੇ ਮੈਚ ਦੌਰਾਨ ਭਾਰਤੀ ਕਪਤਾਨ ਮਿਤਾਲੀ ਰਾਜ ਨੇ ਇਤਿਹਾਸ ਰਚ ਦਿੱਤਾ ਹੈ। ਮਿਤਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਣ ਬਣ ਗਈ ਹੈ ਜਿਸ ਨੇ ਕੌਮਾਂਤਰੀ ਕ੍ਰਿਕਟ ’ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਮਹਿਲਾ ਖਿਡਾਰਣ ਇਸ ਕੌਮਾਂਤਰੀ ਕ੍ਰਿਕਟ ’ਚ 10 ਹਜ਼ਾਰ ਦੌੜਾਂ ਨਹੀਂ ਬਣਾ ਪਾਈ। ਉਸ ਦੇ ਨਾਂ 75 ਅਰਧ ਸੈਂਕੜਾਂ ਸ਼ਾਮਲ ਹੈ।
ਇਸ ਦੇ ਨਾਲ ਹੀ ਮਿਤਾਲੀ ਕੌਮਾਂਤਰੀ ਕਿ੍ਰਕਟ ’ਚ ਇਹ ਕਮਾਲ ਕਰਨ ਵਾਲੀ ਦੂਜੀ ਮਹਿਲਾ ਖਿਡਾਰਣ ਵੀ ਬਣ ਗਈ ਹੈ। ਮਿਤਾਲੀ ਨੇ ਪਹਿਲੇ ਇੰਗਲੈਂਡ ਦੀ ਸ਼ਾਰਲੇਟ ਐਡਵਰਡਸਫੈਲਗ ਨੇ ਸਾਲ 2016 ’ਚ ਕੌਮਾਂਤਰੀ ਕ੍ਰਿਕਟ ’ਚ 10 ਹਜ਼ਾਰ ਦੌੜਾਂ ਬਣਾਈਆਂ ਸਨ ਅਤੇ ਵਿਸ਼ਵ ’ਚ ਇਹ ਕਮਾਲ ਕਰਨ ਵਾਲੀ ਪਹਿਲੀ ਮਹਿਲਾ ਕਿ੍ਰਕਟਰ ਬਣੀ ਸੀ। ਸ਼ਾਰਲੇਟ ਨੇ ਸਤੰਬਰ 2017 ’ਚ ਕੌਮਾਂਤਰੀ ਕਿ੍ਰਕਟ ਤੋਂ ਸੰਨਿਆਸ ਲੈ ਲਿਆ ਸੀ। ਦੱਖਣੀ ਅਫਰੀਕਾ ਖ਼ਿਲਾਫ਼ ਮਿਤਾਲੀ ਨੇ 50 ਗੇਂਦਾਂ ’ਤੇ 5 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।
ਕੌਮਾਂਤਰੀ ਕ੍ਰਿਕਟ ’ਚ ਮਿਤਾਲੀ ਦੇ ਸਕੋਰ
ਟੈਸਟ-663 ਦੌੜਾਂ, ਔਸਤ 51.00
ਵਨਡੇ-6974 ਦੌੜਾਂ, ਔਸਤ 50.53
ਟੀ20-2364 ਦੌੜਾਂ, ਔਸਤ 37.52
ਮਿਤਾਲੀ ਦੇ ਭਾਰਤ ਵੱਲੋਂ ਵਨਡੇ ਅਤੇ ਟੀ20 ਇੰਟਰਨੈਸ਼ਨਲ ’ਚ ਸਭ ਤੋਂ ਜ਼ਿਆਦਾ ਦੌੜਾਂ ਵੀ ਹਨ। ਉੱਧਰ ਟੈਸਟ ’ਚ ਉਹ ਸੰਧਿਆ ਅਗਰਵਾਲ (1,110 ਦੌੜਾਂ), ਸ਼ਾਂਤਾ ਰੰਗਾਸਵਾਮੀ (750) ਅਤੇ ਸ਼ੁਭਾਂਗੀ ਕੁਲਕਰਣੀ (700) ਤੋਂ ਬਾਅਦ ਚੌਥੇ ਸਥਾਨ ਤੇ ਹੈ।
ਨੋਟ: ਪਹਿਲੀ ਭਾਰਤੀ ਮਹਿਲਾ ਖਿਡਾਰਣ ਬਣੀ ਮਿਤਾਲੀ ਰਾਜ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਇਟਲੀ ਦੀਆਂ ਖੇਡ ਕਲੱਬਾਂ ਵੱਲੋਂ ਕਬੱਡੀ ਖਿਡਾਰੀ ਹਰਪ੍ਰੀਤ ਬੱਗਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
NEXT STORY