ਨਵੀਂ ਦਿੱਲੀ—ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਜ਼ਿੰਦਗੀ 'ਤੇ ਬਣਨ ਵਾਲੀ ਬਾਇਓਪਿਕ 'ਤੇ ਇਸ ਭਾਰਤੀ ਐਕਟਰੈੱਸ ਨੇ ਦਿਲਚਸਪੀ ਦਿਖਾਈ ਹੈ ਅਤੇ ਉਹ ਇਸ 'ਚ ਕੰਮ ਕਰਨਾ ਚਾਹੁੰਦੀ ਹੈ। ਸੂਤਰਾਂ ਮੁਤਾਬਕ, ਤਾਪਸੀ ਪੰਨੂੰ ਨੇ ਮਿਤਾਲੀ ਰਾਜ ਦੀ ਜ਼ਿੰਦਗੀ 'ਤੇ ਬਣਨ ਵਾਲੀ ਬਾਇਓਪਿਕ 'ਤੇ ਕਿਹਾ,' ਹਾਲੇ ਤੱਕ ਫਿਲਮ ਦੀ ਸਕ੍ਰਿਪਟ ਤਿਆਰ ਨਹੀਂ ਹੋਈ, ਇਸ ਲਈ ਹਾਲੇ ਇਸ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਜੇਕਰ ਉਹ ਮੈਨੂੰ ਇਹ ਫਿਲਮ ਆਫਰ ਕਰਦੇ ਹਨ ਤਾਂ ਮੈਨੂੰ ਖੁਸ਼ੀ ਹੋਵੇਗੀ। ਮੈਂ ਖੇਡ ਨਾਲ ਜੁੜੀ ਬਾਇਓਪਿਕ ਕਰਨਾ ਚਾਹੁੰਦੀ ਹਾਂ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ। ਉਹ ਵਨ ਡੇ ਮੈਚ 'ਚ 6,000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਇਕੋ-ਇਕ ਮਹਿਲਾ ਕ੍ਰਿਕਟਰ ਹੈ। ਉਹ ਪਹਿਲੀ ਮਹਿਲਾ ਕ੍ਰਿਕਟਰ ਹੈ, ਜਿਸ ਦੀ ਕਪਤਾਨੀ 'ਚ ਮਹਿਲਾ ਟੀਮ ਦੋ ਵਾਰੀ ਆਈ.ਸੀ.ਸੀ.ਵਿਸ਼ਵ ਕੱਪ (2005-2017) ਦੇ ਫਾਈਨਲ 'ਚ ਜਗ੍ਹਾ ਬਣਾ ਸਕੀ ਸੀ।
35 ਸਾਲਾਂ ਮਿਤਾਲੀ ਨੇ ਟੀਮ ਇੰਡੀਆ ਲਈ 10 ਟੈਸਟ, 194 ਵਨ ਡੇ ਅਤੇ 77 ਟੀ-20 ਮੈਚ ਖੇਡੇ ਹਨ। ਆਪਣੀ ਜ਼ਿੰਦਗੀ 'ਤੇ ਬਣਨ ਵਾਲੀ ਬਾਇਓਪਿਕ ਨੂੰ ਲੈ ਕੇ ਮਿਤਾਲੀ ਨੇ ਕਿਹਾ ਕਿ ਇਹ ਫਿਲਮ ਲੋਕਾਂ ਨੂੰ ਪ੍ਰੇਰਿਤ ਕਰੇਗੀ, ਖਾਸ ਕਰਕੇ ਨੌਜਵਾਨ ਲੜਕੀਆਂ ਨੂੰ। ਦੱਸ ਦਈਏ ਕਿ ਵਾਈਕਾਮ 10 ਮੋਸ਼ਨ ਪਿਕਚਰਸ ਨੇ ਮਿਤਾਲੀ 'ਤੇ ਬਣਨ ਵਾਲੀ ਬਾਇਓਪਿਕ ਦੇ ਅਧਿਕਾਰ ਲੈ ਲਏ ਹਨ। ਇਸ ਤੋਂ ਪਹਿਲਾਂ ਮਹਿਲਾ ਮੁੱਕੇਬਾਜ਼ ਮੈਰੀਕਾਮ ਦੀ ਜ਼ਿੰਦਗੀ 'ਤੇ ਵੀ ਬਾਇਓਪਿਕ ਬਣੀ ਸੀ, ਜਿਸਦਾ ਕਿਰਦਾਰ ਪ੍ਰਿਯੰਕਾ ਚੋਪੜਾ ਨੇ ਨਿਭਾਇਆ ਸੀ। ਹਾਲ ਹੀ 'ਚ ਤਾਪਸੀ ਨੇ ਸਾਬਕਾ ਭਾਰਤੀ ਹਾਕੀ ਕਪਤਾਨ ਮਨਦੀਪ ਸਿੰਘ ਦੀ ਜ਼ਿੰਦਗੀ 'ਤੇ ਬਣੀ ਬਾਇਓਪਿਕ 'ਸੂਰਮਾ' 'ਚ ਆਪਣੀ ਭੂਮਿਕਾ ਨਿਭਾਈ ਹੈ ਇਸ ਤੋਂ ਇਲਾਵਾ ਉਨ੍ਹਾਂ ਦੀ ਨਵੀਂ ਫਿਲਮ 'ਮੁਲਕ' 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ENG vs IND: ਇੰਗਲੈਂਡ 'ਚ ਬੱਲੇਬਾਜ਼ੀ ਦੇ ਮਾਮਲੇ 'ਚ ਭੁਵੀ ਤੋਂ ਵੀ ਪਿੱਛੇ ਹੈ ਵਿਰਾਟ
NEXT STORY