ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਪੈਰਿਸ ਵਿਚ ਆਯੋਜਿਤ ਓਲੰਪਿਕ ਦੀ ਸਮਾਪਤੀ ’ਤੇ ਭਾਰਤੀ ਦਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਭਾਰਤੀ ਐਥਲੀਟਾਂ ਨੂੰ ਨਾਇਕ ਦੱਸਦੇ ਹੋਏ ਉਨ੍ਹਾਂ ਨੂੰ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ ’ਤੇ ਇਕ ਪੋਸਟ ਵਿਚ ਕਿਹਾ,‘‘ਪੈਰਿਸ ਓਲੰਪਿਕ ਦੀ ਸਮਾਪਤੀ ’ਤੇ ਮੈਂ ਖੇਡਾਂ ਦੇ ਰਾਹੀਂ ਪੂਰੇ ਭਾਰਤੀ ਦਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ। ਸਾਰੇ ਐਥਲੀਟਾਂ ਨੇ ਆਪਣਾ ਸਰਵਸ੍ਰੇਸ਼ਠ ਦਿੱਤਾ ਤੇ ਹਰ ਭਾਰਤੀ ਨੂੰ ਉਨ੍ਹਾਂ ’ਤੇ ਮਾਣ ਹੈ। ਸਾਡੇ ਖੇਡ ਨਾਇਕਾਂ ਨੂੰ ਉਨ੍ਹਾਂ ਦੀਆਂ ਆਗਾਮੀ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ।’’ ਜ਼ਿਕਰਯੋਗ ਹੈ ਕਿ ਭਾਰਤੀ ਦਲ ਨੇ ਪੈਰਿਸ ਓਲੰਪਿਕ ਖੇਡਾਂ ਵਿਚ ਇਕ ਚਾਂਦੀ ਤੇ ਪੰਜ ਕਾਂਸੀ ਸਮੇਤ ਕੁਲ 6 ਤਮਗੇ ਜਿੱਤੇ।
ਮਨੂ ਭਾਕਰ ਤੇ ਉਸ ਦੀ ਮਾਂ ਨੂੰ ਮਿਲੇ ਨੀਰਜ ਚੋਪੜਾ, ਇੰਟਰਨੈੱਟ 'ਤੇ ਉਡਣ ਲੱਗੀਆਂ ਅਫਵਾਹਾਂ
NEXT STORY