ਸਪੋਰਟਸ ਡੈਸਕ- ਲਿਵਰਪੂਲ ਦੇ ਫਾਰਵਰਡ ਮੁਹੰਮਦ ਸਾਲਾਹ ਨੂੰ ਇੰਗਲੈਂਡ 'ਚ ਉਨ੍ਹਾਂ ਦੇ ਸਾਥੀ ਪੇਸ਼ੇਵਰ ਫੁੱਟਬਾਲਰਾਂ ਨੇ ਦੂਜੀ ਵਾਰ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਚੁਣਿਆ, ਜਦਕਿ ਮਹਿਲਾ ਵਰਗ 'ਚ ਚੇਲਸੀ ਦੀ ਸਟ੍ਰਾਈਕਰ ਸੈਮ ਕੇਰ ਨੂੰ ਇਹ ਸਨਮਾਨ ਮਿਲਿਆ। ਸਾਲਾਹ ਪੇਸ਼ੇਵਰ ਫੁੱਟਬਾਲਰਸ ਸੰਘ ਦਾ ਇਹ ਪੁਰਸਕਾਰ ਇਕ ਤੋਂ ਵੱਧ ਵਾਰ ਜਿੱਤਣ ਵਲੇ ਸਤਵੇਂ ਖਿਡਾਰੀ ਬਣੇ।
ਉਨ੍ਹਾਂ ਨੇ ਇਸ ਸੈਸ਼ਨ 'ਚ ਪ੍ਰੀਮੀਅਰ ਲੀਗ 'ਚ 23 ਗੋਲ ਕੀਤੇ ਤੇ 14 ਗੋਲ ਕਰਨ 'ਚ ਮਦਦ ਕੀਤੀ। ਸਾਲਾਹ ਨੇ ਕਿਹਾ, 'ਮੇਰੇ ਕੋਲ ਟਰਾਫੀਆਂ ਲਈ ਇਕ ਕਮਰਾ ਹੈ ਤੇ ਮੈਂ ਯਕੀਨੀ ਕੀਤਾ ਹੈ ਕਿ ਮੇਰੇ ਕੋਲ ਇਕ ਹੋਰ ਜਗ੍ਹਾ ਹੋਣੀ ਚਾਹੀਦੀ ਹੈ। ਮੈਂ ਹਮੇਸ਼ਾ ਜਗ੍ਹਾ ਬਣਾ ਕੇ ਰਖਦਾ ਹਾਂ ਤੇ ਕਲਪਨਾ ਕਰਦਾ ਹਾਂ ਕਿ ਟਰਾਫੀਆਂ ਆਉਣ ਵਾਲੀਆਂ ਹਨ।' ਕੇਰ ਨੇ ਮਹਿਲਾ ਲੀਗ 'ਚ ਸਭ ਤੋਂ ਜ਼ਿਆਦਾ 20 ਗੋਲ ਕਰਕੇ ਚੇਲਸੀ ਨੂੰ ਖ਼ਿਤਾਬ ਦਿਵਾਉਣ 'ਚ ਮਦਦ ਕੀਤੀ।
'ਆਪ ਸੇ ਤੋ ਪੁਰਾਨੀ ਦੋਸਤੀ ਹੈ ਔਰ ਰਹੇਗੀ'- Gautam Gambhir ਦੇ Tweet 'ਤੇ ਪ੍ਰਸ਼ੰਸਕਾਂ ਕੀਤੇ ਮਜ਼ੇਦਾਰ ਕੁਮੈਂਟ
NEXT STORY