ਕਰਾਚੀ— ਪਾਕਿਸਤਾਨ ਨੇ ਜ਼ਿੰਬਾਬਵੇ ਦੌਰੇ ਲਈ ਤਜਰਬੇਕਾਰ ਆਲਰਾਊਂਡਰ ਮੁਹੰਮਦ ਹਫੀਜ਼ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਪਾਕਿਸਤਾਨ ਇਸ ਦੌਰੇ 'ਚ ਟੀ-20 ਤਿਕੋਣੀ ਲੜੀ 'ਚ ਹਿੱਸਾ ਲਵੇਗਾ ਜਿਸ 'ਚ ਤੀਜੀ ਟੀਮ ਆਸਟਰੇਲੀਆ ਦੀ ਹੋਵੇਗੀ।
ਇਸ ਤੋਂ ਇਲਾਵਾ ਉਹ ਜ਼ਿੰਬਾਬਵੇ ਦੇ ਖਿਲਾਫ ਪੰਜ ਇਕ ਰੋਜ਼ਾ ਮੈਚਾਂ ਦੀ ਸੀਰੀਜ਼ ਵੀ ਖੇਡੇਗਾ। ਚੋਣਕਰਤਾਵਾਂ ਨੇ ਤੇਜ਼ ਗੇਂਦਬਾਜ਼ ਆਮਿਰ ਦੀ ਆਰਾਮ ਦੇਣ ਦੀ ਅਪੀਲ ਵੀ ਠੁਕਰਾ ਦਿੱਤਾ। ਉਨ੍ਹਾਂ ਨੂੰ ਟੀ-20 ਅਤੇ ਵਨਡੇ ਦੋਹਾਂ ਟੀਮਾਂ 'ਚ ਸ਼ਾਮਲ ਕੀਤਾ ਗਿਆ ਹੈ। ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜ਼ਾਦ ਦੀ ਟੀ-20 ਟੀਮ 'ਚ ਚੋਣ ਨਹੀਂ ਕੀਤੀ ਗਈ। ਉਨ੍ਹਾਂ ਨੂੰ ਡੋਪ ਟੈਸਟ 'ਚ ਮਰੀਜੁਆਨਾ ਦੇ ਸੇਵਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
IPL ਦੌਰਾਨ ਡਰੱਗ ਟੈਸਟ 'ਚ ਫੇਲ ਨਹੀਂ ਹੋਇਆ:ਮੈਕਲਮ
NEXT STORY