ਨਵੀਂ ਦਿੱਲੀ— ਭਾਰਤ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ ਨੂੰ ਸ਼ੁੱਕਰਵਾਰ ਨੂੰ ਆਗਾਮੀ ਆਈ.ਪੀ.ਐੱਲ. ਸੈਸ਼ਨ ਲਈ ਦਿੱਲੀ ਡੇਅਰਡੇਵਿਲਸ ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਟੀਮ ਨੇ ਐਲਾਨ ਕੀਤਾ, ''ਦਿੱਲੀ ਡੇਅਰਡੇਵਿਲਸ ਨੇ ਭਾਰਤ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ ਦੇ ਲਈ ਸਹਾਇਕ ਕੋਚ ਬਣਾਇਆ ਹੈ।'' ਕੈਫ 2017 ਆਈ.ਪੀ.ਐੱਲ. ਸੈਸ਼ਨ 'ਚ ਗੁਜਰਾਤ ਲਾਇਨਸ ਦੇ ਸਹਾਇਕ ਕੋਚ ਰਹਿ ਚੁੱਕੇ ਹਨ।

ਉਹ ਡੇਅਰਡੇਵਿਲਸ ਟੀਮ 'ਚ ਰਿਕੀ ਪੋਂਟਿੰਗ ਅਤੇ ਜੇਮਸ ਹੋਪਸ ਦੇ ਨਾਲ ਸਹਾਇਕ ਕੋਚ ਹੋਣਗੇ। ਕੈਫ ਨੇ ਕਿਹਾ, ''ਦਿੱਲੀ ਡੇਅਰਡੇਵਿਲਸ ਟੀਮ ਨਾਲ ਜੁੜ ਕੇ ਮੈਨੂੰ ਬਹੁਤ ਚੰਗਾ ਲਗ ਰਿਹਾ ਹੈ। ਇਹ ਬਿਹਤਰੀਨ ਟੀਮ ਹੈ ਅਤੇ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ।'' ਦਿੱਲੀ ਡੇਅਰਡੇਵਿਲਸ ਦੇ ਨਿਰਦੇਸ਼ਕ ਮੁਸਤਫਾ ਗੌਸ ਨੇ ਕਿਹਾ, ''ਕੈਫ ਕੋਲ ਬਹੁਤ ਜ਼ਿਆਦਾ ਤਜਰਬਾ ਹੈ ਅਤੇ ਉਨ੍ਹਾਂ ਨੂੰ ਖੇਡ ਦੀ ਚੰਗੀ ਸਮਝ ਹੈ। ਉਹ ਨੌਜਵਾਨਾਂ ਲਈ ਮੇਂਟਰ ਦੀ ਭੂਮਿਕਾ 'ਚ ਹੋਣਗੇ ਅਤੇ ਸਾਨੂੰ ਯਕੀਨ ਹੈ ਕਿ ਉਨ੍ਹਾਂ ਦੇ ਮਾਰਗਦਰਸ਼ਨ 'ਚ ਟੀਮ ਅਗਲੇ ਸੈਸ਼ਨ 'ਚ ਚੰਗਾ ਪ੍ਰਦਰਸ਼ਨ ਕਰੇਗੀ।''
ਕੀ 'ਦੇਸ਼ ਛੱਡਣ' ਦੀ ਨਸੀਹਤ ਦੇ ਕੇ ਕੋਹਲੀ ਨੇ ਬੋਰਡ ਦਾ ਕਰਾਰ ਤੋੜਿਆ
NEXT STORY