ਨਵੀਂ ਦਿੱਲੀ—ਸਪਾਟ ਫਿਕਸਿੰਗ ਮਾਮਲਿਆਂ 'ਚ 6 ਮਹੀਨੇ ਦੀ ਪਾਬੰਦੀ ਤੋਂ ਬਾਅਦ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫਾਨ ਦੀਆਂ ਨਜ਼ਰਾਂ ਹੁਣ ਸ਼੍ਰੀਲੰਕਾ ਦੇ ਖਿਲਾਫ ਅਗਲੇ ਮਹੀਨੇ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਦੇ ਰਾਹੀ ਟੀਮ 'ਚ ਵਾਪਸੀ 'ਤੇ ਹੈ। ਇਰਫਾਨ 'ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਪਾਕਿਸਤਾਨ ਸੁਪਰ ਲੀਗ 'ਚ ਸੱਟੇਬਾਜ਼ ਵਲੋਂ ਸੰਪਰਕ ਕੀਤੇ ਜਾਣ ਦੀ ਜਾਣਕਾਰੀ ਬੋਰਡ ਨੂੰ ਨਹੀਂ ਦਿੱਤੀ ਸੀ। ਇਸੇ ਕਾਰਣ ਬੋਰਡ ਨੇ ਉਨ੍ਹਾਂ 'ਤੇ ਪਾਬੰਦੀ ਲੱਗਾ ਦਿੱਤੀ ਸੀ ਜੋ ਸ਼ੁਕਰਵਾਰ ਨੂੰ ਖਤਮ ਹੋ ਗਿਆ।
ਪਾਕਿਸਤਾਨ ਦੀ ਅਖਬਾਰ ਦਿ ਡਾਨ ਨੇ ਇਰਫਾਨ ਦੇ ਹਵਾਲੇ ਤੋਂ ਲਿਖਿਆ ਹੈ ਕਿ ਮੇਰੀ ਕੋਸ਼ਿਸ਼ ਸ਼੍ਰੀਲੰਕਾ ਖਿਲਾਫ ਖੇਡੀ ਜਾਣ ਵਾਲੀ ਟੀ-20 ਸੀਰੀਜ਼ 'ਚ ਵਾਪਸੀ ਕੀਤੀ ਹੈ ਜਿਸ ਦਾ ਆਖਰੀ ਮੈਚ ਲਾਹੌਰ 'ਚ ਖੇਡਿਆ ਜਾਵੇਗਾ। ਸੱਤ ਫੁੱਟ ਇਕ ਇੰਚ ਲੰਬੇ ਇਸ ਖਿਡਾਰੀ 'ਤੇ ਸ਼ੁਰੂਆਤ 'ਚ ਬੋਰਡ ਨੇ ਇਕ ਸਾਲ ਦੀ ਪਾਬੰਦੀ ਲਗਾਈ ਸੀ ਨਾਲ ਹੀ ਇਕ ਹਜ਼ਾਰ ਡਾਲਰ ਦਾ ਜੁਰਮਾਨਾ ਵੀ ਬੋਰਡ ਨੇ ਇਰਫਾਨ ਨੂੰ ਸੌਂਪਿਆ ਸੀ। ਇਸ ਤੋਂ ਇਲਾਵਾ ਬੋਰਡ ਨੇ ਇਸ ਦੇ ਕਰਾਰ ਨੂੰ ਵੀ ਰੱਦ ਕਰ ਦਿੱਤਾ ਸੀ।
ਬਾਅਦ 'ਚ ਹਾਲਾਂਕਿ ਇਰਫਾਨ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਪਾਬੰਦੀ ਘੱਟ ਹੋ ਸਕਦੀ ਹੈ। ਬੇਸ਼ਰਤ ਉਹ ਪਾਬੰਦੀ ਦੇ ਸਮੇਂ ਲਾਗੂ ਹੋਣ ਵਾਲੇ ਨਿਯਮਾਂ ਦਾ ਪਾਲਣ ਕਰਨ। ਇਰਫਾਨ ਨੇ ਠੀਕ ਉਂਝ ਹੀ ਕੀਤਾ ਅਤੇ ਉਹ ਹੁਣ ਖੇਡਣ ਨੂੰ ਤਿਆਰ ਹਨ। ਵਿਸ਼ਵ ਇਲੈਵਨ ਖਿਲਾਫ ਤਿੰਨ ਟੀ-20 ਮੈਚਾਂ ਦੀ ਸੀਰੀਜ਼ 'ਚ ਟੀਮ 'ਚ ਨਾ ਚੁਣੇ ਜਾਣ ਤੋਂ ਉਹ ਨਿਰਾਸ਼ ਹਨ।
ਸ਼ਰਤ ਨੇ 3 ਮੈਚ ਹਾਰੇ, ਮਣਿਕਾ ਚੈਲੇਂਜ ਰਾਊਂਡ 'ਚ
NEXT STORY