ਨਵੀਂਦਿੱਲੀ—ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਪਿਛਲੇ ਕੁਝ ਸਮੇਂ ਤੋਂ ਕਈ ਸਮੱਸਿਆਵਾਂ 'ਚ ਘਿਰੇ ਹੋਏ ਹਨ। ਸ਼ਮੀ 'ਤੇ ਪਤਨੀ ਹਸੀਨ ਨੇ ਉਨ੍ਹਾਂ 'ਤੇ ਮਾਰਕੁੱਟ ਅਤੇ ਹੱਤਿਆ ਦੀ ਕੋਸ਼ਿਸ਼ ਕਰਨ ਵਰਗੇ ਗੰਭੀਰ ਦੋਸ਼ ਲਗਾਏ ਹਨ। ਇਸਦੇ ਬਾਅਦ ਬੀ.ਸੀ.ਸੀ.ਆਈ. ਨੇ ਉਨ੍ਹਾਂ ਦੇ ਸਲਾਨਾ ਇਕਰਾਰਨਾਮੇ ਨੂੰ ਹੋਲਡ 'ਤੇ ਰੱਖ ਦਿੱਤਾ। ਤੇਜ਼ ਗੇਂਦਬਾਜ਼ ਦੇ ਆਈ.ਪੀ.ਐੱਲ. 'ਚ ਖੇਡਣ 'ਤੇ ਵੀ ਸ਼ੱਕ ਦੇ ਬੱਦਲ ਮੰਡਰਾਉਂਦੇ ਰਹੇ।
ਹਾਲਾਂਕਿ, ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਸ਼ਮੀ ਨੂੰ ਵੱਡੀ ਰਾਹਤ ਦਿੰਦੇ ਹੋਏ ਆਈ.ਪੀ.ਐੱਲ. 'ਚ ਖੇਡਣ ਦੀ ਅਨੁਮਤੀ ਦਿੱਤੀ ਅਤੇ ਉਨ੍ਹਾਂ ਨੇ ਇਕਰਾਰਨਾਮੇ 'ਚ ਵੀ ਸ਼ਾਮਿਲ ਕਰ ਲਿਆ। ਪਰ ਸ਼ਮੀ ਦਾ ਬੁਰਾ ਸਮੇਂ ਨੇ ਸਾਥ ਨਹੀਂ ਛੱਡਿਆ ਅਤੇ ਦੇਹਰਾਦੂਨ ਤੋਂ ਦਿੱਲੀ ਜਾਂਦੇ ਸਮੇਂ ਉਹ ਸੜਕ ਦੁਰਘਟਨਾ 'ਚ ਜ਼ਖਮੀ ਹੋ ਗਏ। ਉਨ੍ਹਾਂ ਦੇ ਸਿਰ 'ਚ ਗੰਭੀਰ ਸੱਟ ਲਗੀ ਅਤੇ 10 ਟਾਂਕੇ ਲੱਗੇ।
ਆਖਰਕਾਰ ਸ਼ਮੀ ਅਤੇ ਉਨ੍ਹਾਂ ਫੈਂਸ ਦੇ ਲਈ ਖੁਸ਼ਖਬਰੀ ਇਹ ਆਈ ਕਿ ਤੇਜ਼ ਗੇਂਦਬਾਜ਼ ਨੇ ਮੈਦਾਨ 'ਚ ਵਾਪਸੀ ਕਰ ਲਈ ਹੈ। ਉਹ ਦਿੱਲੀ ਡੇਅਰ ਡੇਵਿਲਸ ਦੇ ਨਾਲ ਜੁੜ ਚੁੱਕੇ ਹਨ। ਡੀ.ਡੀ. ਦੀ ਟੀਮ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ 'ਚ ਅਭਿਆਸ ਕਰ ਰਹੀ ਹੈ।
ਸ਼ਮੀ ਨੇ ਪਹਿਲਾਂ ਫਿਟਨੈਸ ਵਰਕ ਕੀਤਾ ਅਤੇ ਫਿਰ ਕੈਚ ਦਾ ਅਭਿਆਸ ਕੀਤਾ। ਸ਼ਮੀ ਦਿੱਲੀ ਡੇਅਰਡੈਵਿਲਸ ਦੇ ਪ੍ਰਮੁੱਖ ਗੇਂਦਬਾਜ਼ਾਂ 'ਚੋਂ ਇਕ ਹੈ, ਜਿਨ੍ਹਾਂ 'ਤੇ ਇਸ ਸਾਲ ਟੀਮ ਨੂੰ ਪਹਿਲੀ ਬਾਰ ਆਈ.ਪੀ.ਐੱਲ. ਚੈਂਪੀਅਨ ਬਣਾਉਣ ਦੀ ਵੱਡੀ ਜ਼ਿੰਮੇਦਾਰੀ ਹੋਵੇਗੀ। ਦਿੱਲੀ ਉਨ੍ਹਾਂ 8 ਫਰੈਂਚਾਈਜ਼ਾਂ 'ਚ ਸ਼ਾਮਿਲ ਦੋ ਟੀਮਾਂ 'ਚੋਂ ਇਕ ਹੈ, ਜਿਸ ਨੇ ਕਦੀ ਆਈ.ਪੀ.ਐੱਲ. ਦਾ ਖਿਤਾਬ ਨਹੀਂ ਜਿੱਤਿਆ ਹੈ। ਦਿੱਲੀ ਦੇ ਇਲਾਵਾ ਕਿੰਗਸ ਇਲੈਵਨ ਪੰਜਾਬ ਵੀ ਕਦੀ ਆਈ.ਪੀ.ਐੱਲ. ਖਿਤਾਬ ਨਹੀਂ ਜਿੱਤ ਸਕੀ ਹੈ।
ਸ਼ਮੀ ਵੀ ਪਿਛਲੇ ਕੁਝ ਸਮੇਂ 'ਚ ਆਈਆਂ ਮੁਸ਼ਕਲਾਂ ਨੂੰ ਦੂਰ ਕਰ ਕੇ ਦਮਦਾਰ ਪ੍ਰਦਰਸ਼ਨ ਕਰਕੇ ਆਪਣੀ ਛਾਪ ਛੱਡਣਾ ਚਾਹੁੰਦੇ ਹਨ। 27 ਸਾਲਾਂ ਤੇਜ਼ ਗੇਂਦਬਾਜ਼ ਨੂੰ ਪਤਾ ਹੈ ਕਿ ਮੈਦਾਨ 'ਚ ਦਮਦਾਰ ਪ੍ਰਦਰਸ਼ਨ ਕਰਨ ਨਾਲ ਉਨ੍ਹਾਂ ਦੀ ਛਵੀ 'ਚ ਸੁਧਾਰ ਆਵੇਗਾ।
IPL ਲਈ ਭਾਰਤ ਆਉਣ ਤੋਂ ਪਹਿਲਾਂ ਹੀ ਗੁਆਚ ਗਿਆ ਇਸ ਖਿਡਾਰੀ ਦਾ ਪਾਸਪੋਰਟ
NEXT STORY