ਕੋਲਕਾਤਾ— ਮੋਹਨ ਬਾਗਾਨ ਨੇ ਏ. ਟੀ. ਕੇ. ਐੱਫ. ਸੀ. ਨੂੰ ਆਪਣੀ ਜ਼ਿਆਦਾਤਰ ਹਿੱਸੇਦਾਰੀ ਵੇਚ ਦਿੱਤੀ ਹੈ, ਜਿਸ ਨਾਲ ਇਸ ਮਸ਼ਹੂਰ ਫੁੱਟਬਾਲ ਕਲੱਬ ਦਾ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿਚ ਦੋ ਵਾਰ ਦੇ ਜੇਤੂ ਕਲੱਬ ਏ. ਟੀ. ਕੇ. ਵਿਚ ਰਲੇਵਾਂ ਹੋ ਗਿਆ ਹੈ। ਇਹ ਰਲੇਵਾਂ ਜੂਨ ਤੋਂ ਪ੍ਰਭਾਵ ਵਿਚ ਹੋਵੇਗਾ ਤੇ ਉਹ ਇਕ ਟੀਮ ਦੇ ਰੂਪ ਵਿਚ ਆਈ. ਐੱਸ. ਐੱਲ. 2020-21 ਵਿਚ ਹਿੱਸਾ ਲਵੇਗਾ। ਦੋਵੇਂ ਟੀਮਾਂ ਹਾਲਾਂਕਿ ਮੌਜੂਦਾ ਆਈ-ਲੀਗ ਤੇ ਆਈ. ਐੱਸ. ਐੱਸ. ਸੈਸ਼ਨ ਵਿਚ ਵੱਖ-ਵੱਖ ਖੇਡਣਗੀਆਂ। ਕਰਾਰ ਦੇ ਅਨੁਸਾਰ ਏ. ਟੀ. ਕੇ. ਦਾ ਪ੍ਰਮੁੱਖ ਮਾਲਿਕ ਆਰ. ਪੀ. ਸੰਜੀਵ ਗੋਇਨਕਾ ਗਰੁੱਪ (ਆਰ. ਪੀ. ਐੱਸ. ਜੀ.) ਮੋਹਨ ਬਾਗਾਨ ਫੁੱਟਬਾਲ ਕਲੱਬ (ਇੰਡੀਆ) ਪ੍ਰਾ.ਲਿ. ਨਾਲ 80 ਫੀਸਦੀ ਹਿੱਸੇਦਾਰੀ ਹਾਸਲ ਕਰੇਗਾ।
BCCI ਇਕਰਾਰਨਾਮੇ ਦੀ ਸੂਚੀ 'ਚ ਧੋਨੀ ਦਾ ਨਾਂ ਨਾ ਹੋਣ 'ਤੇ ਹਰਭਜਨ ਨੇ ਦਿੱਤਾ ਵੱਡਾ ਬਿਆਨ
NEXT STORY