ਨਵੀਂ ਦਿੱਲੀ— ਪਿਛਲੇ 5 ਸਾਲਾਂ 'ਚ ਭਾਰਤ ਨੇ ਏਸ਼ੀਆ ਤੋਂ ਬਾਹਰ 6 ਟੈਸਟ ਸੀਰੀਜ਼ 'ਚੋਂ ਸਿਰਫ 1 'ਤੇ ਹੀ ਜਿੱਤ ਦਰਜ ਕੀਤੀ ਹੈ। ਉਥੇ ਜੇਕਰ ਇੰਗਲੈਂਡ ਦੀ ਗੱਲ ਕਰੀਏ ਤਾਂ ਉਥੇ ਭਾਰਤ ਨੂੰ 57 ਮੈਚਾਂ 'ਚੋਂ ਅੱਜ ਤੱਕ ਸਿਰਫ 6 ਮੈਚਾਂ ਅਤੇ 3 ਸੀਰੀਜ਼ 'ਚ ਜਿੱਤ ਮਿਲੀ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦੋਵੇਂ ਦੇਸ਼ਾਂ ਵਿਚਕਾਰ ਅੱਜ ਪਹਿਲਾਂ ਮੈਚ ਬਰਮਿੰਘਮ ਦੇ ਐਜਬੇਸਟਨ ਕ੍ਰਿਕਟ ਗਰਾਉਂਡ 'ਚ ਖੇਡਿਆ ਜਾਵੇਗਾ। ਇਸ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਮੋਹਿੰਦਰ ਅਮਰਨਾਥ ਨੂੰ ਲੱਗਦਾ ਹੈ ਕਿ ਕੋਹਲੀ ਅਤੇ ਉਨ੍ਹਾਂ ਦੀ ਟੀਮ ਨੂੰ ਇੰਗਲੈਂਡ ਖਿਲਾਫ ਹੋਰ ਚੰਗੀ ਤਿਆਰੀ ਕਰ ਕੇ ਮੈਦਾਨ 'ਚ ਉਤਰਨਾ ਚਾਹੀਦਾ ਹੈ। ਅਮਰਨਾਥ ਮੁਤਾਬਕ ਇੰਗਲੈਂਡ 'ਚ ਰੈੱਡ ਬਾਲ ਨੂੰ ਖੇਡਣ ਬੱਲੇਬਾਜ਼ੀ ਦੇ ਹਿਸਾਬ ਨਾਲ ਸਭ ਤੋਂ ਮੁਸ਼ਕਲ ਚੁਣੌਤੀਆਂ 'ਚੋਂ ਇਕ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਭਾਰਤ ਦੀਆਂ ਤਿਆਰੀਆਂ ਨੂੰ ਲੈ ਕੇ ਹੈ।
ਅਮਰਨਾਥ ਦਾ ਮੰਨਣਾ ਹੈ ਕਿ ਭਾਰਤ ਦੀ ਬੈਟਿੰਗ ਇਸ ਸੀਰੀਜ਼ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਪਰ ਫਿਲਹਾਲ ਭਾਰਤ ਦੇ 2 ਚੰਗੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਸ਼ਿਖਰ ਧਵਨ ਦੋਵੇਂ ਹੀ ਦੌੜਾਂ ਦੀ ਕਮੀ ਨਾਲ ਜੂਝ ਰਹੇ ਹਨ। ਅਮਰਨਾਥ ਕੀ ਦੂਜੀ ਚਿੰਤਾ ਇਹ ਹੈ ਕਿ ਭਾਰਤ ਦਾ ਬੈਟਿੰਗ ਆਰਡਰ ਹਜੇ ਤੱਕ ਸੈੱਟ ਨਹੀਂ ਹੈ। ਸ਼ਿਖਰ ਧਵਨ ਦੇ ਨਾਲ ਓਪਨਿੰਗ ਹਜੇ ਵੀ ਸੰਭਾਵਿਤ ਹੀ ਲੱਗ ਰਹੀ ਹੈ। ਉਥੇ ਵਿਰਾਟ ਕੋਹਲੀ ਇਕ ਅਲੱਗ ਬੱਲੇਬਾਜ਼ ਹਨ, ਹਾਲਾਂਕਿ ਪਿਛਲੇ ਦੌਰੇ ਤੋਂ ਬਾਅਦ ਉਨ੍ਹਾਂ 'ਚ ਬਹੁਤ ਬਦਲਾਅ ਆਏ ਹਨ। ਉਥੇ ਪੁਜਾਰਾ ਅਲਟਰਾ-ਡਿਫੇਂਸਿਵ ਮੋਡ 'ਚ ਨਜ਼ਰ ਆ ਰਹੇ ਹਨ ਜੋ ਦੌੜਾਂ ਦੀ ਤਲਾਸ਼ 'ਚ ਨਹੀਂ ਹਨ। ਅਮਰਨਾਥ ਕਹਿੰਦੇ ਹਨ ਕਿ ਭਾਰਤ ਦੀ ਗੇਂਦਬਾਜ਼ੀ ਇਸ਼ਾਂਤ ਸ਼ਰਮਾ ਨਾਲ ਚੰਗੀ ਦਿਖ ਰਹੀ ਹੈ ਪਰ ਅਸ਼ਵਿਨ ਅਤੇ ਜਡੇਜਾ ਦਾ ਜੋੜੀ ਵੀ ਵਧੀਆ ਰਹੇਗੀ। ਨਾਲ ਹੀ ਭਾਰਤ ਲਈ 5 ਗੇਂਦਬਾਜ਼ਾਂ ਦੇ ਨਾਲ ਜਾਣਾ ਇਕ ਸਹੀ ਕਦਮ ਹੋਵੇਗਾ। ਦੱਸ ਦਈਏ ਕਿ ਸਾਬਕਾ ਕ੍ਰਿਕਟਰ ਅਮਰਨਾਥ ਖੁਦ ਭਾਰਤ ਵਲੋਂ 69 ਟੈਸਟ ਮੈਚਾਂ 'ਚ ਖੇਡ ਚੁੱਕੇ ਹਨ।
1st Test : ਇੰਗਲੈਂਡ ਨੂੰ ਲੱਗਾ ਤੀਜਾ ਝਟਕਾ, ਸ਼ਮੀ ਨੂੰ ਮਿਲੀ ਦੂਜੀ ਸਫਲਤਾ
NEXT STORY