ਲੰਡਨ— ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਪਹਿਲਾ ਮੈਚ ਐਜਬਸਟਨ 'ਚ ਖੇਡਿਆ ਜਾ ਰਿਹਾ ਹੈ। ਪਹਿਲੇ ਟੈਸਟ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਇੰਗਲੈਂਡ ਟੀਮ ਨੂੰ ਪਹਿਲਾ ਝਟਕਾ 26 ਦੇ ਸਕੋਰ 'ਤੇ ਲੱਗਾ ਜਦੋਂ ਟੀਮ ਦੇ ਸਲਾਮੀ ਅਤੇ ਭਰੋਸੇਮੰਦ ਬੱਲੇਬਾਜ਼ 28 ਗੇਂਦਾਂ 'ਚ 13 ਦੌਡ਼ਾਂ ਬਣਾ ਕੇ ਆਰ. ਅਸ਼ਵਿਨ ਦੇ ਹੱਥੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕੀਟਨ ਜੈਨਿੰਗ ਅਤੇ ਜੋ ਰੂਟ ਵਿਚਾਲੇ ਚੰਗੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ 42 ਦੌਡ਼ਾਂ ਬਣਾ ਕੇ ਖੇਡ ਰਹੇ ਜੈਨਿੰਗ ਨੂੰ ਸ਼ਮੀ ਦੀ ਗੇਂਦ ਨੇ ਬੋਲਡ ਕਰ ਕੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਇਸ ਤੋਂ ਬਾਅਦ ਡੇਵਿਡ ਮਲਾਨ ਨੂੰ ਵੀ ਸ਼ਮੀ ਨੇ ਸਸਤੇ 'ਚ ਆਊਟ ਕਰ ਕੇ ਪਵੇਲੀਅਨ ਭੇਜ ਦਿੱਤਾ।
ਟੀ-20 ਸੀਰੀਜ਼ ਜਿੱਤ ਕੇ ਅਤੇ ਵਨ ਡੇ ਸੀਰੀਜ਼ ਗੁਆਉਣ ਵਾਲੀ ਭਾਰਤੀ ਟੀਮ ਲਈ ਇੰਗਲੈਂਡ ਵਿਚ ਟੈਸਟ ਸੀਰੀਜ਼ ਜਿੱਤਣਾ ਹਮੇਸ਼ਾ ਤੋਂ ਚੁਣੌਤੀ ਰਹੀ ਹੈ। ਭਾਰਤ ਭਾਵੇਂ ਹੀ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਹੈ ਪਰ ਇੰਗਲੈਂਡ ਦੀ ਧਰਤੀ 'ਤੇ ਉਹ 47 ਵਿਚੋਂ ਸਿਰਫ 6 ਹੀ ਟੈਸਟ ਜਿੱਤ ਸਕਿਆ ਹੈ। ਇੰਗਲੈਂਡ ਟੈਸਟ ਰੈਂਕਿੰਗ ਵਿਚ 5ਵੇਂ ਨੰਬਰ 'ਤੇ ਹੈ ਪਰ ਮੇਜ਼ਬਾਨ ਨੂੰ ਉਸੇ ਦੀ ਧਰਤੀ ਟੈਸਟ ਸੀਰੀਜ਼ 'ਚ ਹਰਾਉਣਾ ਆਸਾਨ ਨਹੀਂ ਹੁੰਦਾ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਦੋਵੇਂ ਦੇਸ਼ਾਂ ਵਿਚਾਲੇ ਟੈਸਟ ਵਿਚ ਬੈਸਟ ਦੀ ਜੰਗ ਕੌਣ ਜਿੱਤੇਗਾ।
ਭਾਰਤ ਮੌਜੂਦਾ ਟੈਸਟ ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਕਾਬਜ਼ ਹੈ। ਪਿਛਲੇ 10 ਟੈਸਟਾਂ ਵਿਚ ਉਸਦੇ ਨਾਂ 6 ਜਿੱਤਾਂ, 2 ਹਾਰ ਤੇ 2 ਡਰਾਅ ਦਰਜ ਹਨ। ਭਾਰਤ ਨੇ ਆਖਰੀ ਟੈਸਟ ਜੂਨ ਵਿਚ ਅਫਗਾਨਿਸਤਾਨ ਵਿਰੁੱਧ ਖੇਡਿਆ ਸੀ। ਇੰਗਲੈਂਡ ਪਿਛਲੇ 10 ਟੈਸਟਾਂ ਵਿਚੋਂ ਸਿਰਫ 2 ਹੀ ਜਿੱਤ ਸਕਿਆ ਹੈ। 6 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ 2 ਵਿਚ ਉਸ ਨੇ ਡਰਾਅ ਖੇਡਿਆ ਹੈ। ਆਖਰੀ ਟੈਸਟ ਉਹ ਪਾਕਿਸਤਾਨ ਵਿਚ ਜੂਨ ਵਿਚ ਹਾਰਿਆ ਸੀ। ਭਾਰਤ ਨੇ ਪਿਛਲੇ ਵਾਰ ਇੰਗਲੈਂਡ ਵਿਚ ਸੀਰੀਜ਼ 11 ਸਾਲ ਪਹਿਲਾਂ ਅਰਥਾਤ 2007 ਵਿਚ 1-0 ਨਾਲ ਜਿੱਤੀ ਸੀ।
ਸਾਕਸ਼ੀ ਧੋਨੀ ਦੀਆਂ ਤਸਵੀਰਾਂ ਨੂੰ ਲੈ ਕੇ ਮਚਿਆ ਬਵਾਲ, ਦੇਖੋ ਕਿਸ ਤਰ੍ਹਾਂ ਦੇ ਕੁਮੈਂਟਸ ਆਏ
NEXT STORY