ਕੇਪਟਾਊਨ— ਦੱਖਣੀ ਅਫਰੀਕਾ ਦੌਰੇ ਦੇ ਸ਼ੁਰੂਆਤ ਤੋਂ ਹੀ ਬੀਮਾਰੀ ਨਾਲ ਜੂਝਨ ਤੋਂ ਬਾਅਦ ਇੰਗਲੈਂਡ ਦੇ ਜ਼ਿਆਦਾਤਰ ਖਿਡਾਰੀ ਠੀਕ ਹੋ ਗਏ ਹਨ, ਇੱਥੇ ਖੇਡੇ ਜਾਣ ਵਾਲੇ ਦੂਜੇ ਟੈਸਟ 'ਚ ਟੀਮ ਨੂੰ ਬਿਹਤਰ ਸੰਯੋਜਨ ਦੇ ਨਾਲ ਮੈਦਾਨ 'ਚ ਉਤਰਨ ਦਾ ਮੌਕਾ ਮਿਲੇਗਾ। ਦਸੰਬਰ 'ਚ ਦੌਰੇ ਦੇ ਸ਼ੁਰੂ ਤੋਂ ਬਾਅਦ 11 ਖਿਡਾਰੀ ਤੇ ਸਹਿਯੋਗੀ ਸਟਾਫ ਦੇ 6 ਮੈਂਬਰ ਕਿਸੇ ਨਾ ਕਿਸੇ ਸਮੇਂ ਬੀਮਾਰ ਹੋਏ ਪਰ ਮੰਗਲਵਾਰ ਨੂੰ ਜਾਰੀ ਮੈਡੀਕਲ ਬੁਲੇਟਿਨ 'ਚ ਕਿਹਾ ਗਿਆ ਕਿ ਹੁਣ ਕੋਈ ਹੋਰ ਖਿਡਾਰੀ ਬੀਮਾਰੀ ਦੀ ਲਪੇਟ 'ਚ ਨਹੀਂ ਆਇਆ ਹੈ। ਸੀਰੀਜ਼ ਦਾ ਦੂਜਾ ਟੈਸਟ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ ਤੇ ਉਸ ਸਮੇਂ ਤਕ ਇੰਗਲੈਂਡ ਦੀ ਪੂਰੀ ਟੀਮ ਦੇ ਠੀਕ ਹੋਣ ਦੀ ਸੰਭਾਵਨਾ ਹੈ। ਬੀਮਾਰ ਹੋਏ ਕ੍ਰਿਕਟਰਾਂ ਦੀ ਸੂਚੀ 'ਚ ਕੱਲ ਸਲਾਮੀ ਬੱਲੇਬਾਜ਼ ਡੋਮੀਨਿਕ ਸਿਬਲੇ ਵੀ ਸ਼ਾਮਲ ਹੋ ਗਏ ਸਨ। ਸਿਬਲੇ ਤੋਂ ਪਹਿਲਾਂ ਕਪਤਾਨ ਜੋ ਰੂਟ, ਉਪ ਕਪਤਾਨ ਬੇਨ ਸਟੋਕਸ, ਜੋਸ ਬਟਲਰ, ਸਟੁਅਰਟ ਬ੍ਰਾਡ, ਜੋਫ੍ਰਾ ਆਰਚਰ ਤੇ ਜੋ ਡੇਨਲੀ ਸ਼ੁਰੂਆਤੀ ਟੈਸਟ ਦੇ ਦੌਰਾਨ ਬੀਮਾਰ ਹੋ ਗਏ ਸਨ। ਬੱਲੇਬਾਜ਼ ਓਲੇ ਪੋਪ ਬੀਮਾਰੀ ਦੇ ਕਾਰਨ ਪਹਿਲੇ ਟੈਸਟ 'ਚ ਚੋਣ ਦੇ ਲਈ ਉਪਲੱਬਧ ਨਹੀਂ ਸੀ ਜਦਕਿ ਕ੍ਰਿਸ ਵੋਕਸ, ਮਾਰਕ ਵੁਡ ਤੇ ਜੈਕ ਲੀਚ ਬੀਮਾਰੀ ਨਾਲ ਜੂਝ ਰਹੇ ਸਨ। ਬੀਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਕਈ ਖਿਡਾਰੀਆਂ ਨੂੰ ਬਾਕੀ ਖਿਡਾਰੀਆਂ ਤੋਂ ਅਲੱਗ ਵੀ ਰੱਖਿਆ ਗਿਆ ਸੀ।
ਵਿਰਾਟ ਕੋਹਲੀ ਨੇ ਸ਼ੇਅਰ ਕੀਤੀ 2019 ਦੀ ਆਖਰੀ ਤਸਵੀਰ, ਅਨੁਸ਼ਕਾ ਨੇ ਕੀਤਾ ਹੈ ਕਲਿਕ
NEXT STORY