ਨਵੀਂ ਦਿੱਲੀ (ਭਾਸ਼ਾ) : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵੀਰਵਾਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਖੱਬੇ ਗੋਡੇ ਦਾ ਸਫਲ ਅਪਰੇਸ਼ਨ ਹੋਇਆ, ਜਿਸ ਨਾਲ ਉਨ੍ਹਾਂ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਚੇਨਈ ਸੁਪਰ ਕਿੰਗਜ਼ ਨੂੰ ਪੰਜਵਾਂ ਆਈ.ਪੀ.ਐੱਲ. ਖਿਤਾਬ ਜਿੱਤਾਉਣ ਵਾਲੇ ਧੋਨੀ ਸੋਮਵਾਰ ਨੂੰ ਫਾਈਨਲ ਤੋਂ ਬਾਅਦ ਅਹਿਮਦਾਬਾਦ ਤੋਂ ਸਿੱਧੇ ਮੁੰਬਈ ਪਹੁੰਚੇ ਸਨ। ਉਨ੍ਹਾਂ ਨੇ ਪ੍ਰਸਿੱਧ ਸਪੋਰਟਸ ਆਰਥੋਪੀਡਿਕ ਸਰਜਨ ਡਾ. ਦਿਨਸ਼ਾਵ ਪਾਰਦੀਵਾਲਾ ਤੋਂ ਸਲਾਹ ਲਈ, ਜੋ ਬੀ.ਸੀ.ਸੀ.ਆਈ. ਦੇ ਮੈਡੀਕਲ ਪੈਨਲ ਵਿੱਚ ਵੀ ਹੈ। ਉਹ ਰਿਸ਼ਭ ਪੰਤ ਸਮੇਤ ਕਈ ਭਾਰਤੀ ਕ੍ਰਿਕਟਰਾਂ ਦੀਆਂ ਸਰਜਰੀਆਂ ਕਰ ਚੁੱਕੇ ਹਨ।
ਸੀ.ਐੱਸ.ਕੇ. ਦੇ ਸੀ.ਈ.ਓ. ਕਾਸ਼ੀ ਵਿਸ਼ਵਨਾਥ ਨੇ ਦੱਸਿਆ, “ਕੋਕਿਲਾਬੇਨ ਹਸਪਤਾਲ ਵਿੱਚ ਧੋਨੀ ਦੇ ਗੋਡੇ ਦਾ ਸਫਲਤਾਪੂਰਵਕ ਆਪ੍ਰੇਸ਼ਨ ਕੀਤਾ ਗਿਆ ਹੈ। ਉਹ ਠੀਕ ਹਨ ਅਤੇ ਸਵੇਰੇ ਹੀ ਆਪਰੇਸ਼ਨ ਕੀਤਾ ਗਿਆ ਹੈ। ਮੇਰੇ ਕੋਲ ਵਿਸਤ੍ਰਿਤ ਜਾਣਕਾਰੀ ਨਹੀਂ ਹੈ। ਮੈਨੂੰ ਅਜੇ ਵੇਰਵੇ ਮਿਲਣੇ ਬਾਕੀ ਹਨ।” ਪਤਾ ਲੱਗਾ ਹੈ ਕਿ ਧੋਨੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸੀ.ਐੱਸ.ਕੇ. ਪ੍ਰਬੰਧਨ ਦੇ ਇੱਕ ਨਜ਼ਦੀਕੀ ਸੂਤਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ, “ਉਨ੍ਹਾਂ ਨੂੰ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਰਾਂਚੀ ਚਲੇ ਗਏ ਹਨ। ਉਹ ਆਪਣਾ ਰੀਹੈਬਲੀਟੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਦਿਨ ਘਰ ਵਿਚ ਆਰਾਮ ਕਰਨਗੇ। ਉਮੀਦ ਹੈ ਕਿ ਅਗਲੇ ਆਈ.ਪੀ.ਐੱਲ. ਤੋਂ ਪਹਿਲਾਂ ਉਨ੍ਹਾਂ ਕੋਲ ਫਿੱਟ ਹੋਣ ਲਈ ਕਾਫੀ ਸਮਾਂ ਹੋਵੇਗਾ।' ਧੋਨੀ ਨੇ ਪੂਰਾ ਸੀਜ਼ਨ ਆਪਣੇ ਖੱਬੇ ਗੋਡੇ 'ਤੇ ਪੱਟੀ ਬੰਨ੍ਹ ਕੇ ਖੇਡਿਆ।
ਕਈ ਦਹਾਕੇ ਪਹਿਲਾਂ ਪਿਤਾ ਨਾਲ ਕੀਤੇ ਵਾਅਦੇ ਨੂੰ ਅੱਜ ਵੀ ਨਿਭਾਅ ਰਹੇ ਨੇ ਸਚਿਨ ਤੇਂਦੁਲਕਰ, ਠੁਕਰਾ ਚੁੱਕੇ ਹਨ ਕਰੋੜਾਂ
NEXT STORY