ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਚੇਨਈ ਸੁਪਰ ਕਿੰਗਜ਼ ਟੀਮ ਦਾ ਹਿੱਸਾ ਮਹਿੰਦਰ ਸਿੰਘ ਧੋਨੀ ਨੇ ਆਈਪੀਐੱਲ ਦੇ ਅਗਲੇ ਸੀਜ਼ਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਲ 2020 ਵਿਚ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਧੋਨੀ ਸਿਰਫ਼ ਆਈਪੀਐੱਲ ਵਿਚ ਹੀ ਖੇਡਦਾ ਹੈ। ਧੋਨੀ ਨੇ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਹੈ।
ਇਹ ਵੀ ਪੜ੍ਹੋ-ਤੁਸੀਂ ਵੀ ਚਾਹੁੰਦੇ ਹੋ ਮਜ਼ਬੂਤ ਵਾਲ ਤਾਂ ਖਾਓ ਇਹ ਚੀਜ਼ਾਂ
ਧੋਨੀ ਨੇ ਆਪਣੇ ਸ਼ਹਿਰ ਰਾਂਚੀ ਦੇ ਦਿਓਡੀ ਪਿੰਡ ਵਿਚ ਮਾਂ ਦਿਓਡੀ ਮੰਦਰ ਦੇ ਦਰਸ਼ਨ ਕੀਤੇ। ਇਹ ਮੰਦਰ ਸ਼ਹਿਰ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇਕ ਹੈ। ਧੋਨੀ ਆਈਪੀਐਲ ਦੇ ਹਰ ਸੀਜ਼ਨ ਤੋਂ ਪਹਿਲਾਂ ਜਾਂ ਕਿਸੇ ਵੀ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਇਸ ਮੰਦਰ ਦੇ ਦਰਸ਼ਨ ਕਰਦੇ ਹਨ।
ਇਹ ਵੀ ਪੜ੍ਹੋ-ਗਾਂਗੁਲੀ ਦੀ ਬਾਇਓਪਿਕ ਲਈ ਮਿਲ ਗਿਆ ਲੀਡ ਅਦਾਕਾਰ? ਇਨ੍ਹਾਂ ਸਿਤਾਰਿਆਂ ਦਾ ਕੱਟਿਆ ਪੱਤਾ
ਫੋਟੋ ਹੋ ਗਈ ਵਾਇਰਲ
ਧੋਨੀ ਵੀਰਵਾਰ ਨੂੰ ਮੰਦਰ ਪਹੁੰਚੇ ਸੀ ਤੇ ਉੱਥੋਂ ਦੀਆਂ ਉਨ੍ਹਾਂ ਦੀਆਂ ਕੁਝ ਫੋਟੋਆਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਫੋਟੋਆਂ ’ਚ ਧੋਨੀ ਮੰਦਰ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਧੋਨੀ ਹਰੇ ਰੰਗ ਦੀ ਟੀ-ਸ਼ਰਟ ਵਿਚ ਮੰਦਰ ਦੇ ਪੁਜਾਰੀ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਧੋਨੀ 2011 ਵਿਚ ਇਕ ਰੋਜ਼ਾ ਵਿਸ਼ਵ ਕੱਪ ਤੋਂ ਪਹਿਲਾਂ ਵੀ ਇਸ ਮੰਦਰ ਵਿਚ ਗਏ ਸਨ ਅਤੇ ਟਰਾਫੀ ਜਿੱਤਣ ਕੇ ਵਾਪਸ ਆਏ ਸਨ। ਉਹ 2013 ਵਿਚ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਵੀ ਇਸ ਮੰਦਰ ਵਿਚ ਆਇਆ ਸੀ ਤੇ ਟਰਾਫੀ ਜਿੱਤਣ ਤੋਂ ਬਾਅਦ ਵਾਪਸ ਆਇਆ ਸੀ।
It's a ritual for him to visit DEWRI MAA'S temple at the start of every cricketing season . Man of culture indeed ❤️🙏#MSDhoni #IPL2025 pic.twitter.com/r5BtTygmKh
— Chakri Dhoni (@ChakriDhonii) January 23, 2025
ਅਣਕੈਪਡ ਖਿਡਾਰੀ ਦੇ ਤੌਰ 'ਤੇ ਕੀਤਾ ਰਿਟੇਨ
ਇਸ ਸਾਲ ਦੇ ਆਈਪੀਐਲ ਵਿਚ ਧੋਨੀ ਨੂੰ ਅਣਕੈਪਡ ਖਿਡਾਰੀ ਵਜੋਂ ਰਿਟੇਨ ਕੀਤਾ ਗਿਆ ਹੈ। ਇਸੇ ਕਰਕੇ ਚੇਨਈ ਸੁਪਰ ਕਿੰਗਜ਼ ਨੂੰ ਉਸ ਨੂੰ ਆਪਣੀ ਟੀਮ ’ਚ ਸ਼ਾਮਿਲ ਕਰਨ ਲਈ ਜ਼ਿਆਦਾ ਪੈਸੇ ਖਰਚ ਨਹੀਂ ਕਰਨੇ ਪਏ। ਧੋਨੀ ਨੂੰ ਆਈਪੀਐਲ ਇਤਿਹਾਸ ਦੇ ਸਭ ਤੋਂ ਸਫਲ ਕਪਤਾਨਾਂ ਵਿਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀ ਕਪਤਾਨੀ ਹੇਠ ਚੇਨਈ ਨੇ ਪੰਜ ਵਾਰ ਆਈਪੀਐਲ ਜਿੱਤਿਆ ਹੈ। ਪਿਛਲੇ ਸਾਲ ਉਸ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਅਤੇ ਟੀਮ ਦੀ ਕਮਾਨ ਨੌਜਵਾਨ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੂੰ ਸੌਂਪ ਦਿੱਤੀ। ਟੀਮ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਪਲੇਆਫ ਵਿਚ ਨਹੀਂ ਪਹੁੰਚ ਸਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੌਰਵ ਗਾਂਗੁਲੀ ਨੇ ਕੋਹਲੀ ਨੂੰ ਕਿਹਾ- ਸਭ ਤੋਂ ਮਹਾਨ ਕ੍ਰਿਕਟਰ ਪਰ ਕੀ ਉਹ ਸਚਿਨ ਤੇਂਦੁਲਕਰ ਤੋਂ ਵੀ ਹੈ ਅੱਗੇ?
NEXT STORY