ਨਵੀਂ ਦਿੱਲੀ - ਆਈਪੀਐਲ 2021 ਸ਼ੁਰੂ ਹੋਣ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਐਮ.ਐਸ. ਧੋਨੀ ਫੂਡ ਐਂਡ ਡਰਿੰਕਜ ਸਟਾਰਟਅਪ ਕੰਪਨੀ ਸੇਵਨ ਇੰਕ. ਬਰਿਯੂਜ਼ (7InkBrews) ਵਿਚ ਭਾਈਵਾਲ ਬਣ ਗਿਆ ਹੈ। ਮਾਹੀ ਕੰਪਨੀ ਵਿਚ ਸ਼ੇਅਰਧਾਰਕ ਹੋਣਗੇ। ਇਸਦੇ ਨਾਲ 7InkBrews ਨੇ ਮਾਹੀ ਦੇ ਮਸ਼ਹੂਰ ਆਈਕਾਨਿਕ ਹੈਲੀਕਾਪਟਰ ਸ਼ਾਟ ਤੋਂ ਪ੍ਰੇਰਿਤ ਚਾਕਲੇਟ ਵੀ ਲਾਂਚ ਕੀਤੀ। ਦੱਸ ਦਈਏ ਕਿ ਮੁੰਬਈ ਦੀ ਇਸ ਕੰਪਨੀ ਦੇ ਸੰਸਥਾਪਕ ਮੋਹਿਤ ਭਾਗਚੰਦਨੀ ਅਤੇ ਸਹਿ-ਸੰਸਥਾਪਕ ਆਦਿਲ ਮਿਸਤਰੀ ਅਤੇ ਕੁਨਾਲ ਪਟੇਲ ਹਨ।
ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਉਛਾਲ, ਜਾਣੋ ਕਿੰਨੇ ਵਧੇ ਕੀਮਤੀ ਧਾਤੂਆਂ ਦੇ ਭਾਅ
ਜਾਣੋ ਧੋਨੀ ਨੇ ਕੀ ਕਿਹਾ?
ਧੋਨੀ ਨੇ ਕੰਪਨੀ ਦੁਆਰਾ ਜਾਰੀ ਕੀਤੀ ਗਈ ਰੀਲੀਜ਼ ਵਿਚ ਕਿਹਾ ਕਿ ਜਦੋਂ ਤੁਸੀਂ ਕਿਸੇ ਕੰਪਨੀ ਦੇ ਨਜ਼ਰੀਏ ਤੋਂ ਪ੍ਰਭਾਵਿਤ ਹੁੰਦੇ ਹੋ ਤਾਂ ਇਹ ਭਾਈਵਾਲੀ ਵਧੇਰੇ ਅਰਥਪੂਰਨ ਹੋ ਜਾਂਦੀ ਹੈ। ਮੈਂ ਇਸ ਕੰਪਨੀ ਦਾ ਹਿੱਸੇਦਾਰ ਬਣਕੇ ਬਹੁਤ ਖੁਸ਼ ਹਾਂ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਧੋਨੀ ਦੀਆਂ ਵੱਖਰੀਆਂ ਜਰਸੀ ਅਤੇ ਉਨ੍ਹਾਂ ਦੇ ਰੰਗਾਂ ਤੋਂ ਪ੍ਰੇਰਿਤ ਪੈਕਜਿੰਗ ਅਤੇ ਲੇਬਲਿੰਗ ਇੱਕ ਹੋਰ ਮਹੱਤਵਪੂਰਣ ਵਿਸ਼ੇਸ਼ਤਾ ਹੈ। ਮੁੰਬਈ, ਪੁਣੇ, ਗੋਆ ਅਤੇ ਬੰਗਲੁਰੂ ਵਿਚ ਲਾਂਚ ਹੋਣ ਤੋਂ ਬਾਅਦ ਉਤਪਾਦ ਉੱਤਰ ਪ੍ਰਦੇਸ਼, ਹਰਿਆਣਾ, ਝਾਰਖੰਡ, ਪੰਜਾਬ ਅਤੇ ਚੰਡੀਗੜ੍ਹ ਵਿਚ ਵੀ ਲਾਂਚ ਕੀਤੇ ਜਾਣਗੇ।
ਇਹ ਵੀ ਪੜ੍ਹੋ : ਬੈਂਕ ਆਫ ਬੜੌਦਾ ਦੇ ਖਾਤਾਧਾਰਕ ਇਸ ਕੰਮ ਲਈ 'ਹਰੇ ਰੰਗ' ਦਾ ਰੱਖਣ ਵਿਸ਼ੇਸ਼ ਧਿਆਨ,ਚਿਤਾਵਨੀ ਜਾਰੀ
ਆਈ.ਪੀ.ਐਲ. 2021 ਲਈ ਅਭਿਆਸ ਸ਼ੁਰੂ
ਚੇਨਈ ਸੁਪਰ ਕਿੰਗਜ਼ (ਸੀ.ਐਸ.ਕੇ.) ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਮਹਿੰਦਰ ਸਿੰਘ ਧੋਨੀ (ਐਮਐਸ ਧੋਨੀ) ਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿਚ ਧੋਨੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2021) ਦੇ 14 ਵੇਂ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਾਲ ਵਿਚ ਛੱਕੇ ਮਾਰਦੇ ਦਿਖਾਈ ਦੇ ਰਹੇ ਹਨ। ਧੋਨੀ ਪਿਛਲੇ ਕਾਫ਼ੀ ਸਮੇਂ ਤੋਂ ਆਈ.ਪੀ.ਐਲ. ਦੇ ਆਉਣ ਵਾਲੇ ਸੀਜ਼ਨ ਦੀ ਤਿਆਰੀ ਕਰ ਰਹੇ ਹਨ। ਧੋਨੀ ਪਿਛਲੇ ਮਹੀਨੇ ਚੇਨਈ ਵਿਚ ਆਈਪੀਐਲ 2021 ਦੀ ਤਿਆਰੀ ਲਈ ਸਿਖਲਾਈ ਕੈਂਪ ਵਿਚ ਸ਼ਾਮਲ ਹੋਏ ਸਨ। ਧੋਨੀ ਦੀ ਅਗਵਾਈ ਵਾਲੇ ਬਾਕੀ ਖਿਡਾਰੀ ਹੌਲੀ ਹੌਲੀ ਕੈਂਪ ਵਿਚ ਸ਼ਾਮਲ ਹੋ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
IPO ਦੀ ਤਿਆਰੀ 'ਚ Byju's, ਕਰ ਲਓ ਤਿਆਰੀ, ਹੋਵੇਗੀ ਮੋਟੀ ਕਮਾਈ
NEXT STORY