ਮੈਲਬੋਰਨ— ਹਨੁਮਾ ਵਿਹਾਰੀ ਆਸਟਰੇਲੀਆ ਖਿਲਾਫ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਤੀਜੇ ਟੈਸਟ 'ਚ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਣਗੇ ਜਿਸ 'ਤੇ ਚੋਣ ਕਮੇਟੀ ਦੀ ਪ੍ਰਧਾਨ ਐੱਮ.ਐੱਸ.ਕੇ. ਪ੍ਰਸਾਦ ਨੇ ਭਰੋਸਾ ਦਿੱਤਾ ਕਿ ਜੇਕਰ ਉਹ ਨਵੀਂ ਜ਼ਿੰਮੇਵਾਰੀ 'ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਮੱਧਕ੍ਰਮ 'ਚ ਵੀ ਪੂਰਾ ਮੌਕਾ ਮਿਲੇਗਾ। ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਦੇ ਅਸਫਲ ਹੋਣ ਦੇ ਬਾਅਦ ਟੀਮ ਪ੍ਰਬੰਧਨ ਨੇ ਡੈਬਿਊ ਕਰਨ ਵਾਲੇ ਮਯੰਕ ਅਗਰਵਾਲ ਦੇ ਨਾਲ ਵਿਹਾਰੀ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਚੁਣਿਆ ਹੈ।

ਪ੍ਰਸਾਦ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਇਹ ਵਿਹਾਰੀ ਲਈ ਗਲਤ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੇ ਅਜੇ ਤਕ ਸਿਰਫ ਦੋ ਟੈਸਟ ਖੇਡੇ ਹਨ ਅਤੇ ਘਰੇਲੂ ਪਹਿਲੇ ਦਰਜੇ 'ਚ ਵੀ ਉਹ ਨਿਯਮਿਤ ਤੌਰ 'ਤੇ ਪਾਰੀ ਸ਼ੁਰੂ ਨਹੀਂ ਕਰਦੇ ਤਾਂ ਉਨ੍ਹਾਂ ਕਿਹਾ, ''ਅਗਲੇ ਦੋ ਟੈਸਟ 'ਚ ਜੇਕਰ ਉਹ ਸਲਾਮੀ ਬੱਲੇਬਾਜ਼ ਦੀ ਭੂਮਿਕਾ 'ਚ ਅਸਫਲ ਰਹਿੰਦੇ ਹਨ ਤਾਂ ਵੀ ਉਨ੍ਹਾਂ ਨੂੰ ਮੱਧਕ੍ਰਮ 'ਚ ਪੂਰਾ ਮੌਕਾ ਮਿਲੇਗਾ।'' ਘਰੇਲੂ ਕ੍ਰਿਕਟ 'ਚ ਆਂਧਰ ਲਈ ਖੇਡਣ ਵਾਲੇ ਵਿਹਾਰੀ ਨੂੰ ਕਰੀਬ ਨਾਲ ਵੇਖਣ ਵਾਲੇ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਕੋਲ ਨਵੀਂ ਕੂਕਾਬੂਰਾ ਗੇਂਦ ਦਾ ਸਾਹਮਣਾ ਕਰਨ ਲਈ ਚੰਗੀ ਤਕਨੀਕ ਹੈ। ਉਨ੍ਹਾਂ ਕਿਹਾ, ''ਉਹ ਚੰਗਾ ਹੈ, ਤਕਨੀਕੀ ਤੌਰ 'ਤੇ ਸਾਨੂੰ ਲੱਗਾ ਕਿ ਵਿਹਾਰੀ ਮਾਹਰ ਹੈ। ਅਜਿਹੇ ਕਈ ਮੌਕੇ ਰਹੇ ਹਨ ਜਦੋਂ ਟੀਮ ਦੀ ਜ਼ਰੂਰਤ ਦੇ ਮੁਤਾਬਕ ਚੇਤੇਸ਼ਵਰ ਪੁਜਾਰਾ ਨੇ ਵੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਟੀਮ ਨੂੰ ਅਜੇ ਇਸ ਦੀ ਜ਼ਰੂਰਤ ਹੈ ਅਤੇ ਮੈਂ ਯਕੀਨੀ ਤੌਰ 'ਤੇ ਆਸਵੰਦ ਹਾਂ ਕਿ ਉਹ ਸਫਲ ਹੋਵੇਗਾ।''
ਮੁਹੰਮਦ ਕੈਫ ਨੇ ਪਾਕਿ PM ਦੀ ਲਗਾਈ ਕਲਾਸ, ਕਿਹਾ- ਲੈਕਚਰ ਦੇਣਾ ਬੰਦ ਕਰੋ
NEXT STORY