ਮੁੰਬਈ : ਵਿਕਟਕੀਪਰ ਅਦਿਤਯ ਤਾਰੇ (71) ਦੀ ਮਹੱਤਵਪੂਰਨ ਅਰਧ ਸੈਂਕੜੇ ਵਾਲੀ ਪਾਰੀ ਅਤੇ ਉਸ ਦੀ ਸਿੱਦੇਸ਼ ਲਾਡ (48) ਦੇ ਨਾਲ 5ਵੇਂ ਵਿਕਟ ਦੇ ਲਈ 105 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਮੁੰਬਈ ਨੇ ਦਿੱਲੀ ਨੂੰ 4 ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਮੁੰਬਈ ਨੇ ਦਿੱਲੀ ਨੂੰ 45.4 ਓਵਰਾਂ 'ਚ 177 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਟੀਚੇ ਦਾ ਪਿੱਛਾ ਕਰਦਿਆਂ ਆਪਣੀਆਂ 4 ਵਿਕਟਾਂ ਸਿਰਫ 40 ਦੌੜਾਂ 'ਤੇ ਗੁਆ ਦਿੱਤੀਆਂ ਸੀ ਪਰ ਤਾਰੇ ਅਤੇ ਲਾਡ ਨੇ ਸੈਂਕੜੇ ਦੀ ਸਾਂਝੇਦਾਰੀ ਕਰ ਮੁੰਬਈ ਨੂੰ ਜਿੱਤ ਪਟਰੀ ਲਿਆ ਦਿੱਤਾ। ਮੁੰਬਈ ਨੇ 35 ਓਵਰਾਂ ਵਿਚ 6 ਵਿਕਟ 'ਤੇ 180 ਦੌੜਾਂ ਬਣਾ ਕੇ ਖਿਤਾਬੀ ਜਿੱਤ ਹਾਸਲ ਕਰ ਲਈ।

ਮੁੰਬਈ ਦੀ ਟੀਮ 6 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ ਦੇ ਫਾਈਨਲ ਵਿਚ ਪਹੁੰਚੀ ਸੀ ਅਤੇ ਉਸ ਨੇ 11 ਸਾਲ ਦੇ ਲੰਮੇ ਅੰਤਰਾਲ ਤੋਂ ਬਾਅਦ ਇਹ ਖਿਤਾਬ ਜਿੱਤਿਆ ਹੈ। ਉਸ 2011-12 ਦੇ ਫਾਈਨਲ ਵਿਚ ਬੰਗਾਲ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਇਸ ਤੋਂ ਪਹਿਲਾਂ ਮੁੰਬਈ ਨੇ 2006-07 ਵਿਚ ਰਾਜਸਥਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਸਾਲ 2003-04 ਵਿਚ ਜਦੋਂ ਫਾਈਨਲ ਨਹੀਂ ਖੇਡੇ ਜਾਂਦੇ ਸੀ ਤੱਦ ਮੁੰਬਈ ਦੀ ਟੀਮ ਜੇਤੂ ਰਹੀ ਸੀ।
ਅੰਮ੍ਰਿਤਸਰ ਰੇਲ ਹਾਦਸਾ : ਗੁਆਂਢੀ ਮੁਲਕ ਤੋਂ ਇਮਰਾਨ, ਅਫਰੀਦੀ ਨੇ ਟਵੀਟ ਕਰਕੇ ਜਤਾਇਆ ਦੁੱਖ
NEXT STORY