ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 44ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਦਰਮਿਆਨ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। ਰਾਜਸਥਾਨ ਰਾਇਲਜ਼ ਦੀ ਟੀਮ ਨੇ 8 ਮੁਕਾਬਲੇ ਖੇਡ ਕੇ 6 'ਚ ਜਿੱਤ ਦਰਜ ਕੀਤੀ ਹੈ ਤੇ ਉਹ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਬਣੀ ਹੋਈ ਹੈ। ਦੂਜੇ ਪਾਸੇ ਮੁੰਬਈ ਨੇ ਵੀ 8 ਮੁਕਾਬਲੇ ਖੇਡੇ ਹਨ ਪਰ ਉਸ ਨੂੰ ਸਾਰੇ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : NBA ਸਟਾਰ ਖਿਡਾਰੀ ਡਵਾਈਟ ਹੋਵਾਰਡ ਪੁੱਜੇ ਵਾਰਾਣਸੀ, ਗੰਗਾ ਦੀ ਆਰਤੀ ਵੇਖਕੇ ਮੱਥੇ 'ਤੇ ਲਾਇਆ ਚੰਦਨ
ਸ਼ਾਨਦਾਰ ਲੈਅ 'ਚ ਨਜ਼ਰ ਆ ਰਹੀ ਹੈ ਰਾਜਸਥਾਨ
ਰਾਜਸਥਾਨ ਰਾਇਲਜ਼ ਦੇ ਲਈ ਟਾਪ ਆਰਡਰ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਜੋਸ ਬਟਲਰ ਤੇ ਦੇਵਦੱਤ ਪਡੀਕੱਲ ਦੀ ਜੋੜੀ ਸ਼ਾਨਦਾਰ ਸ਼ੁਰੂਆਤ ਦੇ ਰਹੀ ਹੈ। ਕਪਤਾਨ ਸੰਜੂ ਸੈਮਸਨ ਵੀ ਚੰਗੀ ਲੈਅ 'ਚ ਹਨ। ਕਿਸੇ ਮੁਕਾਬਲੇ 'ਚ ਜੇਕਰ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕੇ ਹਨ ਤਾਂ ਗੇਂਦਬਾਜ਼ ਬੈਂਗਲੁਰੂ ਜਿਹੀ ਮਜ਼ਬੂਤੀ ਬੈਟਿੰਗ ਲਾਈਨਅਪ ਦੇ ਸਾਹਮਣੇ 145 ਦੇ ਸਕੋਰ ਦਾ ਬਚਾਅ ਕਰ ਲੈਂਦੇ ਹਨ। ਰਾਜਸਥਾਨ ਦੀ ਟੀਮ ਸੀਜ਼ਨ ਵਨ ਦੇ ਬਾਅਦ ਪਹਿਲੀ ਵਾਰ ਚੈਂਪੀਅਨ ਟੀਮ ਦੀ ਤਰ੍ਹਾਂ ਖੇਡਦੀ ਨਜ਼ਰ ਆ ਰਹੀ ਹੈ।
ਆਕਸ਼ਨ 'ਚ ਕੀਤੀਆਂ ਗਈਆਂ ਗ਼ਲਤੀਆਂ ਦਾ ਖ਼ਾਮਿਆਜ਼ਾ ਭੁਗਤ ਰਹੀ ਹੈ ਮੁੰਬਈ
ਮੁੰਬਈ ਲਈ ਇਸ ਵਾਰ ਕੁਝ ਵੀ ਬਿਹਤਰ ਨਹੀਂ ਰਿਹਾ। ਆਕਸ਼ਨ ਦੇ ਦੌਰਾਨ ਖਿਡਾਰੀਆਂ ਦੀ ਚੋਣ 'ਚ ਟੀਮ ਮੈਨੇਜਮੈਂਟ ਮਾਤ ਖਾ ਗਈ। ਈਸ਼ਾਨ ਕਿਸ਼ਨ 'ਤੇ ਪਾਣੀ ਵਾਂਗ ਪੈਸਾ ਵਹਾਉਣਾ ਵੀ ਮੁੰਬਈ ਇੰਡੀਅਨਜ਼ ਨੂੰ ਭਾਰੀ ਪੈ ਗਿਆ। ਜਸਪ੍ਰੀਤ ਬੁਮਰਾਹ ਜਿਹੇ ਤੇਜ਼ ਗੇਂਦਬਾਜ਼ ਬਗ਼ੈਰ ਕਿਸੇ ਜੋੜੀਦਾਰ ਦੇ ਬੇਵੱਸ ਨਜ਼ਰ ਆ ਰਹੇ ਹਨ। ਜੇਕਰ ਬੁਮਰਾਹ ਇਕ ਪਾਸਿਓਂ ਚੰਗੀ ਗੇਂਦਬਾਜ਼ੀ ਕਰ ਵੀ ਦਿੰਦੇ ਹਨ ਤਾਂ ਦੂਜੇ ਪਾਸਿਓਂ ਬੱਲੇਬਾਜ਼ ਸੌਖਿਆਂ ਹੀ ਦੌੜਾਂ ਬਣਾ ਲੈਂਦੇ ਹਨ। ਮੁੰਬਈ ਨੂੰ ਜੇਕਰ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕਰਨੀ ਹੈ ਤਾਂ ਵੱਡੇ ਖਿਡਾਰੀਆਂ ਨੂੰ ਨਾਂ ਦੇ ਮੁਤਾਬਕ ਪ੍ਰਦਰਸ਼ਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਗਾਂਗੁਲੀ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ, ਸਟੇਡੀਅਮ ਲਈ ਬਦਲਵੀਂ ਜ਼ਮੀਨ ਦੇਣ ਦੀ ਕੀਤੀ ਮੰਗ
ਸੰਭਾਵਿਤ ਪਲੇਇੰਗ ਇਲੈਵਨ :-
ਰਾਜਸਥਾਨ ਰਾਇਲਜ਼ : ਜੋਸ ਬਟਲਰ, ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), ਰਾਸੀ ਵੈਨ ਡੇਰ ਡੁਸੇਨ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਰੀਆਨ ਪਰਾਗ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ, ਕੁਲਦੀਪ ਸੇਨ, ਪ੍ਰਸਿੱਧ ਕ੍ਰਿਸ਼ਣਾ।
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਡੇਵਾਲਡ ਬ੍ਰੇਵਿਸ, ਤਿਲਕ ਵਰਮਾ, ਕੀਰੋਨ ਪੋਲਾਰਡ, ਫੈਬੀਅਨ ਐਲਨ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਜੈਦੇਵ ਉਨਾਦਕਟ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਵਿਰਾਟ ਤੇ ਰਜਤ ਦੇ ਅਰਧ ਸੈਂਕੜੇ, ਬੈਂਗਲੁਰੂ ਨੇ ਗੁਜਰਾਤ ਨੂੰ ਦਿੱਤਾ 171 ਦੌੜਾਂ ਦਾ ਟੀਚਾ
NEXT STORY