ਅਬੂਥਾਬੀ- ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਪਿਛਲੇ ਮੈਚ ਦੀ ਨਾਕਾਮੀ ਨੂੰ ਭੁਲਾ ਕੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਿਰੁੱਧ ਵੀਰਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ਕਪਤਾਨ ਰੋਹਿਤ ਸ਼ਰਮਾ ਤੋਂ ਪ੍ਰੇਰਣਾ ਲੈ ਕੇ ਦਮਦਾਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ। ਮੁੰਬਈ ਪਿਛਲੇ ਮੈਚ ’ਚ ਰੋਹਿਤ ਅਤੇ ਸਟਾਰ ਆਲ ਰਾਊਂਡਰ ਹਾਰਦਿਕ ਪੰਡਯਾ ਦੇ ਬਿਨ੍ਹਾਂ ਖੇਡਿਆ ਸੀ। ਇਨ੍ਹਾਂ ਦੋਨਾਂ ਨੂੰ ਹਲਕੀਆਂ ਸੱਟਾਂ ਕਾਰਨ ਅਹਿਤੀਆਤ ਦੇ ਤੌਰ ’ਤੇ ਆਰਾਮ ਦਿੱਤਾ ਗਿਆ ਸੀ। ਚੇਨਈ ਸੁਪਰ ਕਿੰਗਜ਼ ਨੇ ਇਸ ਮੈਚ ’ਚ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ ਸੀ। ਮੁੰਬਈ ਦੇ ਮੁੱਖ ਕੋਚ ਮਹਿਲਾ ਜੈਵਰਧਨ ਅਨੁਸਾਰ ਰੋਹਿਤ ਕੇ. ਕੇ. ਆਰ. ਵਿਰੁੱਧ ਮੈਚ ’ਚ ਚੋਣ ਲਈ ਮੌਜੂਦ ਰਹੇਗਾ।
ਇਹ ਖ਼ਬਰ ਪੜ੍ਹੋ-ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ
ਦੂਜੇ ਪਾਸੇ ਕੇ. ਕੇ. ਆਰ. ਨੇ ਲੀਗ ਦੇ ਦੂਜੇ ਪੜਾਅ ਦੇ ਆਪਣੇ ਪਹਿਲੇ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ’ਤੇ 9 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕੀਤੀ। ਉਹ ਆਪਣੇ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣ ਲਈ ਪਾਬੰਦ ਹੋਵੇਗਾ। ਅੰਕ ਸੂਚੀ ’ਚ 8 ਅੰਕ ਲੈ ਕੇ ਚੌਥੇ ਸਥਾਨ ’ਤੇ ਕਾਬਿਜ਼ ਮੁੰਬਈ ਨੇ ਦੂਜੇ ਪੜਾਅ ਦੀ ਵੀ ਆਪਣੇ ਅੰਦਾਜ਼ ’ਚ ਹੌਲੀ ਸ਼ੁਰੂਆਤ ਕੀਤੀ ਪਰ ਹੁਣ ਅੱਧਾ ਟੂਰਨਾਮੈਂਟ ਹੋ ਚੁੱਕਾ ਹੈ ਅਤੇ ਮੌਜੂਦਾ ਚੈਂਪੀਅਨ ਨੂੰ ਟਾਪ-4 ’ਚ ਬਣੇ ਰਹਿਣ ਲਈ ਜਿੱਤ ਦੀ ਜ਼ਰੂਰਤ ਹੈ। ਰੋਹਿਤ ਪਿਛਲੇ ਕੁੱਝ ਸਮੇਂ ਤੋਂ ਸ਼ਾਨਦਾਰ ਲੈਅ ’ਚ ਚੱਲ ਰਿਹਾ ਹੈ। ਉਮੀਦ ਹੈ ਕਿ ਉਹ ਇਸ ਨੂੰ ਬਰਕਰਾਰ ਰੱਖ ਕੇ ਬੱਲੇਬਾਜ਼ਾਂ ਦੀਆਂ ਚੇਨਈ ਵਿਰੁੱਧ ਕੀਤੀਆਂ ਗਈਆਂ ਗਲਤੀਆਂ ’ਚ ਸੁਧਾਰ ਕਰਨ ’ਚ ਮਦਦ ਕਰੇਗਾ। ਚੇਨਈ ਵਿਰੁੱਧ 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੌਰਭ ਤਿਵਾੜੀ ਨੂੰ ਛੱਡ ਕੇ ਮੁੰਬਈ ਦਾ ਕੋਈ ਵੀ ਬੱਲੇਬਾਜ਼ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ।
ਇਹ ਖ਼ਬਰ ਪੜ੍ਹੋ-ਬ੍ਰਿਟਿਸ਼ ਸਰਕਾਰ ਨੇ ECB ਨੂੰ ਪਾਕਿ ਦੌਰਾ ਰੱਦ ਕਰਨ ਦੀ ਸਲਾਹ ਨਹੀਂ ਦਿੱਤੀ ਸੀ : ਅੰਬੈਸਡਰ
ਦੂਜੇ ਪਾਸੇ ਪਹਿਲੇ ਮੈਚ ’ਚ ਸ਼ਾਨਦਾਰ ਜਿੱਤ ਨਾਲ ਕੇ. ਕੇ. ਆਰ. ਦਾ ਹੌਸਲਾ ਵਧਿਆ ਹੋਵੇਗਾ। ਪਹਿਲੇ ਪੜਾਅ ’ਚ ਸੰਘਰਸ਼ ਕਰਨ ਵਾਲੀ ਕੇ. ਕੇ. ਆਰ. ਦੀ ਟੀਮ ਆਰ. ਸੀ. ਬੀ. ਖਿਲਾਫ ਇਸ ਮੈਚ ’ਚ ਪੂਰੀ ਤਰ੍ਹਾਂ ਨਾਲ ਬਦਲੀ ਹੋਈ ਨਜ਼ਰ ਆਈ। ਇਯੋਨ ਮੌਰਗਨ ਦੀ ਅਗਵਾਈ ਵਾਲੀ ਟੀਮ ਅੰਕ ਸੂਚੀ ’ਚ 6ਵੇਂ ਸਥਾਨ ’ਤੇ ਹੈ। ਉਸ ਨੇ ਆਰ. ਸੀ. ਬੀ. ਵਿਰੁੱਧ ਸਪਿਨਰ ਵਰੁਣ ਚੱਕਰਵਰਤੀ ਅਤੇ ਆਲਰਾਊਂਡਰ ਆਂਦਰੇ ਰਸੇਲ ਦੀ ਅਗਵਾਈ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬਾਅਦ ’ਚ ਸ਼ੁਭਮਨ ਗਿੱਲ ਅਤੇ ਵੈਂਕਟੇਸ਼ ਅਈਅਰ ਦੀਆਂ ਪਾਰੀਆਂ ਨਾਲ 10 ਓਵਰ ਬਾਕੀ ਰਹਿੰਦੇ ਹੋਏ ਹੀ ਟੀਚਾ ਹਾਸਲ ਕਰ ਲਿਆ ਸੀ। ਕੇ. ਕੇ. ਆਰ. ਨੇ ਇਸ ਮੈਚ ’ਚ ਆਪਣੇ ਹਮਲਾਵਰ ਤੇਵਰ ਦਿਖਾਏ ਸਨ ਅਤੇ ਉਹ ਮੁੰਬਈ ਖਿਲਾਫ ਵੀ ਇਸੇ ਤਰ੍ਹਾਂ ਦੇ ਹਮਲੇ ਨਾਲ ਮੈਦਾਨ ’ਤੇ ਉਤਰੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਸੀਂ 25-30 ਦੌੜਾਂ ਪਿੱਛੇ ਰਹਿ ਗਏ : ਵਿਲੀਅਮਸਨ
NEXT STORY