ਸਟਾਕਹੋਮ- ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੇ ਮੰਗਲਵਾਰ ਨੂੰ ਇੱਥੇ ਨਾਰਵੇ ਦੇ ਕੁਆਲੀਫ਼ਾਇਰ ਵਿਕਟਰ ਦੁਰੀਸੋਵਿਚ ਨੂੰ 6-1, 7-6 ਨਾਲ ਹਰਾ ਕੇ ਸਟਾਕਹੋਮ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਬ੍ਰਿਟੇਨ ਦੇ ਮਰੇ ਨੂੰ ਪਹਿਲਾ ਸੈੱਟ ਜਿੱਤਣ 'ਚ ਕੋਈ ਪਰੇਸ਼ਾਨੀ ਨਹੀਂ ਹੋਈ। ਪਰ ਦੂਜੇ ਸੈਟ 'ਚ ਦੁਨੀਆ ਦੇ 354ਵੇਂ ਨੰਬਰ ਦੇ ਖਿਡਾਰੀ ਦੁਰਾਸੋਵਿਚ ਨੇ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ।
ਅਗਲੇ ਦੌਰ 'ਚ ਮਰੇ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਯਾਨਿਕ ਸਿਨਰ ਨਾਲ ਹੋਵੇਗਾ। ਪਿਛਲੇ ਹਫ਼ਤੇ ਪੈਰਿਸ ਮਾਸਟਰਸ 'ਚ ਡੋਮਿਨਿਕ ਕੋਫਰ ਦੇ ਖ਼ਿਲਾਫ਼ ਹਾਰ ਦੇ ਦੌਰਾਨ 7 ਮੈਚ ਪੁਆਇੰਟਾਂ ਦਾ ਲਾਹਾ ਲੈਣ 'ਚ ਅਸਫਲ ਰਹੇ 34 ਸਾਲਾ ਮਰੇ ਨੇ ਇਕ ਸੈੱਟ ਪੁਆਇੰਟ ਬਚਾਇਆ ਤੇ ਆਪਣੇ ਤੀਜੇ ਮੈਚ ਪੁਆਇੰਟ 'ਤੇ ਮੁਕਾਬਲਾ ਜਿੱਤ ਲਿਆ। ਪੰਜਵਾਂ ਦਰਜਾ ਪ੍ਰਾਪਤ ਫ੍ਰਿਟਜ਼ ਨੇ ਇਗੋਰ ਗੇਰਾਸਿਮੋਵ ਨੂੰ 6-4, 6-4 ਨਾਲ ਹਰਾਇਆ ਤੇ ਅਗਲੇ ਦੌਰ 'ਚ ਉਨ੍ਹਾਂ ਦਾ ਸਾਹਮਣਾ ਆਪਣੇ ਡਬਲਜ਼ ਜੋੜੀਦਾਰ ਟਾਮੀ ਪਾਲ ਨਾਲ ਹੋਵੇਗਾ।
ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਹੇਗੀ ਬ੍ਰਾਜ਼ੀਲ ਦੀ ਤਜਰਬੇਕਾਰ ਮਿਡਫੀਲਡਰ ਫੋਰਗਿਮਾ
NEXT STORY