ਦੋਹਾ– ਸਾਬਕਾ ਧਾਕੜ ਟੈਨਿਸ ਖਿਡਾਰੀ ਐਂਡੀ ਮਰੇ ਫ੍ਰੈਂਚ ਓਪਨ ਤੱਕ ਨੋਵਾਕ ਜੋਕੋਵਿਚ ਦਾ ਕੋਚ ਬਣਿਆ ਰਹੇਗਾ। 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਨੇ ਏ. ਟੀ. ਪੀ. ਟੂਰ ਦੇ ਮੀਡੀਆ ਚੈਨਲ ਨੂੰ ਦੱਸਿਆ ਕਿ ਮਰੇ ਕੋਚ ਦੇ ਰੂਪ ਵਿਚ ਉਸਦੇ ਨਾਲ ਬਣੇ ਰਹਿਣ ਲਈ ਸਹਿਮਤ ਹੋ ਗਿਆ ਹੈ।
ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਜੋਕੋਵਿਚ ਤੇ ਮਰੇ ਨੇ ਇਕੱਠੇ ਕੰਮ ਸ਼ੁਰੂ ਕੀਤਾ ਸੀ ਤੇ ਸ਼ੁਰੂਆਤ ਵਿਚ ਇਸ ਨੂੰ ਇਕ ਅਸੰਭਵ ਜੋੜੀ ਦੇ ਰੂਪ ਵਿਚ ਦੇਖਿਆ ਗਿਆ ਸੀ। ਪਿਛਲੇ ਸਾਲ ਮਰੇ ਦੇ ਸੰਨਿਆਸ ਲੈਣ ਤੋਂ ਬਾਅਦ ਜੋਕੋਵਿਚ ਨੇ ਉਸਦੇ ਸਾਹਮਣੇ ਕੋਚਿੰਗ ਦਾ ਪ੍ਰਸਤਾਵ ਰੱਖਿਆ ਸੀ। ਸਰਬੀਆ ਦਾ 37 ਸਾਲਾ ਜੋਕੋਵਿਚ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਪਹੁੰਚਿਆ ਸੀ ਪਰ ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਕਾਰਨ ਅਲੈਗਜ਼ੈਂਡਰ ਜਵੇਰੇਵ ਵਿਰੁੱਧ ਮੁਕਾਬਲੇ ਵਿਚਾਲਿਓਂ ਹਟ ਗਿਆ ਸੀ।
ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਐੱਫ. ਆਈ. ਐੱਚ. ਪ੍ਰੋ ਲੀਗ ਰਿਟਰਨ ਮੈਚ ’ਚ ਹਰਾਇਆ
NEXT STORY